ਲਖਨਊ, 1 ਫਰਵਰੀ
ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਨੌਜਵਾਨ ਨੇ ਕਥਿਤ ਤੌਰ ‘ਤੇ ਕਨ੍ਹਈਆ ਕੁਮਾਰ ‘ਤੇ ਰਸਾਇਣ ਸੁੱਟਣ ਦੀ ਕੋਸ਼ਿਸ਼ ਕੀਤੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਪਾਰਟੀ ਅਧਿਕਾਰੀਆਂ ਨੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਹੀ ਮੁਲਜ਼ਮ ਨੂੰ ਫੜ ਲਿਆ। ਕਨ੍ਹਈਆ ਕੁਮਾਰ ਪਾਰਟੀ ਵੱਲੋਂ ਕਰਵਾਈ ‘ਯੂਥ ਪਾਰਲੀਮੈਂਟ’ ਨੂੰ ਸੰਬੋਧਨ ਕਰਨ ਲਈ ਯੂਪੀ ਕਾਂਗਰਸ ਦੇ ਦਫ਼ਤਰ ਪਹੁੰਚੇ ਸਨ। ਪਾਰਟੀ ਦੇ ਆਗੂ ਨੇ ਦੱਸਿਆ ਕਿ ਦੇਵਾਂਸ਼ ਬਾਜਪਾਈ ਨੇ ਕਨ੍ਹਈਆ ਕੁਮਾਰ ‘ਤੇ ਰਸਾਇਣ ਸੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਯੂਥ ਕਾਂਗਰਸ ਅਤੇ ਵਿਦਿਆਰਥੀ ਜਥੇਬੰਦੀ ਐੱਨਐੱਸਯੂਆਈ ਦੇ ਅਹੁਦੇਦਾਰਾਂ ਨੇ ਫੜ ਲਿਆ।