ਕਾਮੇਡੀਅਨ ਸੁਨੀਲ ਗਰੋਵਰ ਦੇ ਦਿਲ ਦੀ ਸਰਜਰੀ


ਮੁੰਬਈ, 2 ਫਰਵਰੀ

ਪ੍ਰਸਿੱਧ ਅਭਿਨੇਤਾ-ਕਾਮੇਡੀਅਨ ਸੁਨੀਲ ਗਰੋਵਰ ਦਿਲ ਦੀ ਸਰਜਰੀ ਤੋਂ ਬਾਅਦ ਸਿਹਤਯਾਬ ਹੋ ਰਿਹਾ ਹੈ। 44 ਸਾਲਾ ਅਦਾਕਾਰ ਨੂੰ ਪਿਛਲੇ ਹਫ਼ਤੇ ਸ਼ਹਿਰ ਦੇ ਏਸ਼ੀਅਨ ਹਾਰਟ ਇੰਸਟੀਚਿਊਟ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਉਸ ਦੇ ਦਿਲ ਦੀ ਸਰਜਰੀ ਹੋਈ ਹੈ ਤੇ ਉਹ ਠੀਕ-ਠਾਕ ਹੈ। ਗਰੋਵਰ ਨੇ ਕਾਮੇਡੀ ਨਾਈਟਸ ਵਿਦ ਕਪਿਲ ਅਤੇ ਦਿ ਕਪਿਲ ਸ਼ਰਮਾ ਸ਼ੋਅ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਸ ਨੇ ਪੰਜਾਬ ਤੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।Source link