ਅਮਰੀਕਾ ’ਚ ਬਿਜਲੀ ਚਮਕਣ ਦਾ ਬਣਿਆ ਰਿਕਾਰਡ

ਅਮਰੀਕਾ ’ਚ ਬਿਜਲੀ ਚਮਕਣ ਦਾ ਬਣਿਆ ਰਿਕਾਰਡ


ਨਿਊ ਯਾਰਕ/ਜਨੇਵਾ: ਵਿਸ਼ਵ ਮੌਸਮ ਸੰਗਠਨ ਨੇ 769 ਕਿਲੋਮੀਟਰ ਤੱਕ ਇਕੋ ਵਾਰ ਚਮਕੀ ਅਸਮਾਨੀ ਬਿਜਲੀ ਨੂੰ ਹੁਣ ਤੱਕ ਦੇ ਦਰਜ ਇਤਿਹਾਸ ਵਿਚ ਸਭ ਤੋਂ ਲੰਮੀ ਚਮਕੀ ਬਿਜਲੀ ਕਰਾਰ ਦਿੱਤਾ ਹੈ। ਇਹ 2020 ਵਿਚ ਤਿੰਨ ਅਮਰੀਕੀ ਸੂਬਿਆਂ ਵਿਚ ਨਜ਼ਰ ਆਈ। ਵੇਰਵਿਆਂ ਮੁਤਾਬਕ ਅਸਮਾਨੀ ਬਿਜਲੀ ਲੰਡਨ ਤੋਂ ਜਰਮਨੀ ਦੇ ਸ਼ਹਿਰ ਹੈਮਬਰਗ ਦੀ ਦੂਰੀ ਜਿੰਨੀ ਚਮਕੀ। ਪਿਛਲੇ ਸਾਲ 29 ਅਪਰੈਲ ਨੂੰ ਅਮਰੀਕਾ ਦੇ ਤਿੰਨ ਸੂਬਿਆਂ ਮਿਸੀਸਿਪੀ, ਲੁਈਸਿਆਨਾ ਤੇ ਟੈਕਸਸ ‘ਚ ਇਹ ਚਮਕੀਲੀ ਲੀਕ ਦੇ ਰੂਪ ਵਿਚ ਦਿਖੀ। ਸੰਯੁਕਤ ਰਾਸ਼ਟਰ ਦੀ ਏਜੰਸੀ ਮੁਤਾਬਕ ਇਸ ਦੀ ਅਸਲ ਲੰਬਾਈ 768 ਕਿਲੋਮੀਟਰ ਜਾਂ 477.2 ਮੀਲ ਸੀ। ਇਸ ਤੋਂ ਪਹਿਲਾਂ ਸਭ ਤੋਂ ਲੰਮੇ ਸਮੇਂ ਲਈ ਬਿਜਲੀ ਅਰਜਨਟੀਨਾ ਵਿਚ ਚਮਕੀ ਸੀ। ਨਵੇਂ ਬਣੇ ਰਿਕਾਰਡ ਸਬੰਧੀ ਅੰਕੜੇ ਅਮਰੀਕਾ ਦੀ ਮੌਸਮ ਸੁਸਾਇਟੀ ਦੇ ਬੁਲੇਟਿਨ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ। -ਪੀਟੀਆਈ



Source link