ਐੱਮਐੱਸਪੀ ਬਾਰੇ ਕੇਂਦਰ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹੈ: ਰਾਜਨਾਥ ਸਿੰਘ

ਐੱਮਐੱਸਪੀ ਬਾਰੇ ਕੇਂਦਰ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹੈ: ਰਾਜਨਾਥ ਸਿੰਘ


ਦੀਪਕ ਠਾਕੁਰ

ਤਲਵਾੜਾ, 4 ਫਰਵਰੀ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਕਾਂਗਰਸੀ ਨੇਤਾ ਰਾਹੁਲ ਗਾਂਧੀ ‘ਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਲਗਾਏ। ਸ੍ਰੀ ਰਾਜਨਾਥ ਸਿੰਘ ਅੱਜ ਆਪਣੇ ਪੰਜਾਬ ਦੌਰੇ ਤਹਿਤ ਹਲਕਾ ਦਸੂਹਾ ਅਤੇ ਮੁਕੇਰੀਆਂ ਤੋਂ ਭਾਜਪਾ ਉਮੀਦਵਾਰ ਰਘੂਨਾਥ ਸਿੰਘ ਰਾਣਾ ਅਤੇ ਜੰਗੀ ਲਾਲ ਮਹਾਜਨ ਦੇ ਚੋਣ ਪ੍ਰਚਾਰ ਲਈ ਕਸਬਾ ਦਾਤਾਰਪੁਰ ਵਿੱਚ ਜਨਤਕ ਜਲਸੇ ਨੂੰ ਸੰਬੋਧਨ ਕਰਨ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਕਮ ਵਜੋਂ ਨਹੀਂ, ਸਗੋਂ ਸੇਵਕ ਦੇ ਰੂਪ ਵਿਚ ਭੂਮਿਕਾ ਨਿਭਾਈ ਜਾ ਰਹੀ ਹੈ। ਮੋਦੀ ਸਰਕਾਰ ਨੇ ਮੌਜੂਦਾ ਬਜਟ ਵਿਚ ਦੋ ਲੱਖ 37 ਹਜ਼ਾਰ ਕਰੋੜ ਰੁਪਏ ਝੋਨੇ ਅਤੇ ਕਣਕ ਦੀ ਐੱਮਐੱਸਪੀ ‘ਤੇ ਖਰੀਦ ਲਈ ਰੱਖੇ ਹਨ। ਐੱਮਐੱਸਪੀ ਬਾਰੇ ਕੇਂਦਰ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਨਸ਼ਿਆਂ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ- ਪੰਜਾਬ ਲੋਕ ਕਾਂਗਰਸ- ਸ਼੍ਰੋਮਣੀ ਅਕਾਲੀ ਦਲ ਸੰਯੁਕਤ) ਦੀ ਸਰਕਾਰ ਬਣਨ ਤੇ ਨਸ਼ਾ ਮਾਫੀਆ ਨੂੰ ਭਾਜੜਾਂ ਪੈਣ ਜਾਣਗੀਆਂ। ਕਾਂਗਰਸ ਸਰਕਾਰ ਨੇ ਪੰਜਾਬ ਨੂੰ ਤਬਾਹ ਕੀਤਾ।



Source link