ਰਾਹੁਲ ਵੱਲੋਂ ਮੋਦੀ ਸਰਕਾਰ ’ਤੇ ਛੋਟੇ ਕਾਰੋਬਾਰ ‘ਤਬਾਹ’ ਕਰਨ ਦਾ ਦੋਸ਼

ਰਾਹੁਲ ਵੱਲੋਂ ਮੋਦੀ ਸਰਕਾਰ ’ਤੇ ਛੋਟੇ ਕਾਰੋਬਾਰ ‘ਤਬਾਹ’ ਕਰਨ ਦਾ ਦੋਸ਼


ਨਵੀਂ ਦਿੱਲੀ, 4 ਫਰਵਰੀ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮੋਦੀ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਮੇਕ ਇਨ ਇੰਡੀਆ’ ਹੁਣ ‘ਬਾਇ ਫਰਾਮ ਚਾਈਨਾ’ (ਚੀਨ ਤੋਂ ਖ਼ਰੀਦੋ) ਬਣਦਾ ਜਾ ਰਿਹਾ ਹੈ। ਬੇਰੁਜ਼ਗਾਰੀ ਦੇ ਮੁੱਦੇ ਉਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਰਾਹੁਲ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਰਾਜ ਵਿਚ ਚੀਨ ਤੋਂ ਦਰਾਮਦ ਸਭ ਤੋਂ ਉੱਚੀ ਪੱਧਰ ਉਤੇ ਹੈ। ਇਸ ਨਾਲ ਦਰਮਿਆਨੀਆਂ ਤੇ ਛੋਟੀਆਂ ਸਨਅਤਾਂ, ਗ਼ੈਰ-ਸੰਗਠਿਤ ਖੇਤਰ ‘ਤਬਾਹ’ ਹੋ ਗਿਆ ਹੈ ਜਿਸ ਨਾਲ ਨੌਕਰੀਆਂ ਪੈਦਾ ਹੁੰਦੀਆਂ ਹਨ। ਰਾਹੁਲ ਨੇ ਟਵੀਟ ਕਰ ਕੇ ਵਿਅੰਗ ਕਸਦਿਆਂ ਕਿਹਾ, ‘ਜੁਮਲਾ ਫਾਰ ਇੰਡੀਆ, ਜੌਬਸ ਫਾਰ ਚਾਈਨਾ’। -ਪੀਟੀਆਈ



Source link