ਆਈਐੱਮਐੱਫ ਵੱਲੋਂ ਬਜਟ 2022-23 ਭਾਰਤ ਲਈ ਵਿਚਾਰਪੂਰਨ ਨੀਤੀ ਏਜੰਡਾ ਕਰਾਰ

ਆਈਐੱਮਐੱਫ ਵੱਲੋਂ ਬਜਟ 2022-23 ਭਾਰਤ ਲਈ ਵਿਚਾਰਪੂਰਨ ਨੀਤੀ ਏਜੰਡਾ ਕਰਾਰ


ਵਾਸ਼ਿੰਗਟਨ, 4 ਫਰਵਰੀ

ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਲੀਨਾ ਜੌਰਜੀਵਾ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਕੀਤਾ ਗਿਆ ਬਜਟ ਭਾਰਤ ਲਈ ਬਹੁਤ ‘ਵਿਚਾਰਪੂਰਨ’ ਨੀਤੀ ਏਜੰਡਾ ਹੈ।

ਜੌਰਜੀਵ ਨੇ ਪੱਤਰਕਾਰਾਂ ਦੇ ਇਕ ਸਮੂਹ ਨਾਲ ਵਰਚੁਅਲ ਗੱਲਬਾਤ ਦੌਰਾਨ ਕਿਹਾ, ”ਅਸੀਂ ਭਾਰਤ ਲਈ ਪੂਰੀ ਤਰ੍ਹਾਂ ਮਜ਼ਬੂਤ ਵਾਧੇ ਦਾ ਅਨੁਮਾਨ ਲਗਾ ਰਹੇ ਹਾਂ। ਹਾਂ ਇਹ ਜ਼ਰੂਰ ਹੈ ਕਿ 2022 ਲਈ 9.5 ਫੀਸਦ ਜੀਡੀਪੀ ਦੇ ਸਾਡੇ ਅਨੁਮਾਨ ਦੇ ਮੁਕਾਬਲੇ ਥੋੜ੍ਹਾ ਘੱਟ 9 ਫੀਸਦ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਪਰ ਅਸੀਂ 2023 ਲਈ ਵੀ ਪਹਿਲਾਂ ਲਗਾਏ ਗਏ ਅਨੁਮਾਨ ਵਿਚ ਥੋੜ੍ਹੀ ਸੋਧ (ਵਾਧਾ) ਕਰਾਂਗੇ, ਕਿਉਂਕਿ ਸਾਨੂੰ ਲੱਗਦਾ ਹੈ ਕਿ ਅਸੀਂ ਸਥਾਈ ਵਾਧੇ ਦੇਖਾਂਗੇ ਜੋ ਵਿੱਤ ਮੰਤਰੀ ਵੱਲੋਂ ਜ਼ਾਹਿਰ ਕੀਤੇ ਗਏ ਅਨੁਮਾਨ ਨਾਲੋਂ ਬਹੁਤੇ ਵੱਖ ਨਹੀਂ ਹਨ।” ਉਨ੍ਹਾਂ ਕਿਹਾ ਕਿ ਆਈਐੱਮਐੱਫ ਇਸ ਨੂੰ ਵੱਖ-ਵੱਖ ਨਜ਼ਰੀਏ ਨਾਲ ਦੇਖ ਰਿਹਾ ਹੈ ਜਿਵੇਂ ਕਿ ਕੋਵਿਡ-19 ਮਹਾਮਾਰੀ ਦੌਰਾਨ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਰਹੀ ਅਤੇ ਜੇਕਰ ਮਹਾਮਾਰੀ ਅੱਗੇ ਵੀ ਜਾਰੀ ਰਹਿੰਦੀ ਹੈ ਤਾਂ ਅੱਗੇ ਵਿੱਤੀ ਸਖ਼ਤੀਆਂ ਸਪੱਸ਼ਟ ਮਾਰਗਦਰਸ਼ਨ ਨਾਲ ਅਤੇ ਸਮਝਦਾਰੀ ਨਾਲ ਕਰਨੀਆਂ ਪੈਣਗੀਆਂ, ਨਾ ਕਿ ਹੋਰ ਵਧੇਰੇ ਝਟਕਾ ਦੇ ਕੇ। ਉਨ੍ਹਾਂ ਕਿਹਾ, ”ਇਸ ਗੱਲ ਨੂੰ ਲੈ ਕੇ ਸਾਡਾ ਰੁਖ਼ ਬਹੁਤ ਹੀ ਸਕਾਰਾਤਮਕ ਹੈ ਕਿ ਭਾਰਤ ਘੱਟ ਸਮੇਂ ਵਾਲੇ ਮੁੱਦਿਆਂ ਨਾਲ ਨਿਪਟਣ ਬਾਰੇ ਸੋਚ ਰਿਹਾ ਹੈ ਅਤੇ ਇਸ ਦੇ ਨਾਲ ਹੀ ਲੰਬੇ ਸਮੇਂ ਦੀ ਢਾਂਚਾਗਤ ਤਬਦੀਲੀ ‘ਤੇ ਵੀ ਧਿਆਨ ਦੇ ਰਿਹਾ ਹੈ।” -ਪੀਟੀਆਈ



Source link