ਚਮਕੌਰ ਸਾਹਿਬ ਹਲਕੇ ਤੋਂ 9 ਉਮੀਦਵਾਰ ਮੈਦਾਨ ’ਚ

ਚਮਕੌਰ ਸਾਹਿਬ ਹਲਕੇ ਤੋਂ 9 ਉਮੀਦਵਾਰ ਮੈਦਾਨ ’ਚ


ਨਿੱਜੀ ਪੱਤਰ ਪ੍ਰੇਰਕ

ਚਮਕੌਰ ਸਾਹਿਬ, 5 ਫਰਵਰੀ

ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ 9 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਹਲਕੇ ਤੋਂ 9 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ ਅਤੇ ਕਿਸੇ ਨੇ ਨਾਮਜ਼ਦਗੀ ਵਾਪਸ ਨਹੀਂ ਲਈ ਹੈ। ਚਮਕੌਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਭਾਜਪਾ ਤੋਂ ਦਰਸ਼ਨ ਸਿੰਘ ਸ਼ਿਵਜੋਤ, ‘ਆਪ’ ਤੋਂ ਡਾ. ਚਰਨਜੀਤ ਸਿੰਘ ਅਤੇ ਬਸਪਾ ਤੋਂ ਹਰਮੋਹਣ ਸਿੰਘ ਸੰਧੂ ਪਾਰਟੀ ਦੇ ਨਿਸ਼ਾਨ ਤੇ ਚੋਣ ਲੜ ਰਹੇ ਹਨ। ਜਦਕਿ ਸਪਾ ਦੇ ਗੁਰਮੁੱਖ ਸਿੰਘ ਨੂੰ ਸਾਈਕਲ, ਐੱਮਐੱਲਪੀਆਈ (ਲਾਲ ਝੰਡਾ) ਦੇ ਜਗਦੀਪ ਸਿੰਘ ਚਤਾਮਲਾ ਨੂੰ ਸੀਟੀ, ਪੰਜਾਬ ਨੈਸ਼ਨਲ ਪਾਰਟੀ ਦੇ ਨਾਇਬ ਸਿੰਘ ਨੂੰ ਫੁਟਬਾਲ, ਅਕਾਲੀ ਦਲ (ਅ) ਦੇ ਲਖਵੀਰ ਸਿੰਘ ਨੂੰ ਕਿਸਾਨ ਤੇ ਆਜ਼ਾਦ ਉਮੀਦਵਾਰ ਰੁਪਿੰਦਰ ਸਿੰਘ ਮਕੜੌਨਾਂ ਨੂੰ ਅਲਮਾਰੀ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ।



Source link