3 ਸਾਲਾਂ ਦੌਰਾਨ ਕਰਜ਼ੇ ਕਾਰਨ 16 ਹਜ਼ਾਰ ਤੋਂ ਵੱਧ ਤੇ ਬੇਰੁਜ਼ਗਾਰੀ ਕਾਰਨ 9140 ਵਿਅਕਤੀਆਂ ਨੇ ਜਾਨ ਖ਼ੁਦਕੁਸ਼ੀ ਕੀਤੀ

3 ਸਾਲਾਂ ਦੌਰਾਨ ਕਰਜ਼ੇ ਕਾਰਨ 16 ਹਜ਼ਾਰ ਤੋਂ ਵੱਧ ਤੇ ਬੇਰੁਜ਼ਗਾਰੀ ਕਾਰਨ 9140 ਵਿਅਕਤੀਆਂ ਨੇ ਜਾਨ ਖ਼ੁਦਕੁਸ਼ੀ ਕੀਤੀ


ਨਵੀਂ ਦਿੱਲੀ, 9 ਫਰਵਰੀ

ਸਰਕਾਰ ਨੇ ਅੱਜ ਦੱਸਿਆ ਹੈ ਕਿ ਸਾਲ 2018 ਤੋਂ 2020 ਦਰਮਿਆਨ 16,000 ਤੋਂ ਵੱਧ ਲੋਕਾਂ ਨੇ ਦੀਵਾਲਾ ਨਿਕਲਣ ਜਾਂ ਕਰਜ਼ੇ ਕਾਰਨ ਖੁਦਕੁਸ਼ੀਆਂ ਕੀਤੀਆਂ, ਜਦਕਿ 9,140 ਲੋਕਾਂ ਨੇ ਬੇਰੁਜ਼ਗਾਰੀ ਕਾਰਨ ਜਾਨ ਦਿੱਤੀ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ ਨੂੰ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 2020 ਵਿੱਚ 5,213 ਲੋਕਾਂ ਨੇ ਦੀਵਾਲਾ ਨਿਕਲਣ ਜਾਂ ਕਰਜ਼ੇ ਕਾਰਨ ਖ਼ੁਦਕੁਸ਼ੀ ਕੀਤੀ, ਜਦੋਂ ਕਿ 2019 ਵਿੱਚ 5,908 ਅਤੇ 2018 ਵਿੱਚ 4,970 ਲੋਕਾਂ ਨੇ ਖੁਦਕੁਸ਼ੀ ਕੀਤੀ। ਉਨ੍ਹਾਂ ਕਿਹਾ ਕਿ 2020 ਵਿੱਚ 3,548, 2019 ਵਿੱਚ 2,851 ਅਤੇ 2018 ਵਿੱਚ 2,741 ਲੋਕਾਂ ਨੇ ਬੇਰੁਜ਼ਗਾਰੀ ਕਾਰਨ ਖ਼ੁਦਕੁਸ਼ੀ ਕੀਤੀ ਹੈ।



Source link