ਜੜਖੇਲਾਂ ਵਾਸੀਆਂ ਵੱਲੋਂ ਢੋਲੇਵਾਲ ਦੇ ਸਮਰਥਨ ਦਾ ਐਲਾਨ

ਜੜਖੇਲਾਂ ਵਾਸੀਆਂ ਵੱਲੋਂ ਢੋਲੇਵਾਲ ਦੇ ਸਮਰਥਨ ਦਾ ਐਲਾਨ


ਪੱਤਰ ਪ੍ਰੇਰਕ
ਬਸੀ ਪਠਾਣਾਂ, 11 ਫਰਵਰੀ

ਸੰਯੁਕਤ ਸਮਾਜ ਮੋਰਚਾ ਦੀ ਵਿਧਾਨ ਸਭਾ ਹਲਕਾ ਬਸੀ ਪਠਾਣਾਂ (ਰਾਖਵਾਂ) ਤੋਂ ਉਮੀਦਵਾਰ ਡਾ. ਅਮਨਦੀਪ ਕੌਰ ਢੋਲੇਵਾਲ ਨੇ ਅੱਜ ਆਪਣੇ ਚੋਣ ਪ੍ਰਚਾਰ ‘ਚ ਤੇਜ਼ੀ ਲਿਆਉਂਦੇ ਹੋਏ ਬਸੀ ਪਠਾਣਾਂ ਸ਼ਹਿਰ ਦੇ ਘਰ-ਘਰ ਜਾ ਕੇ ਲੋਕਾਂ ਨੂੰ ਮੋਰਚੇ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਸੰਯੁਕਤ ਸਮਾਜ ਮੋਰਚੇ ਪ੍ਰਤੀ ਉਤਾਸ਼ਾਹ ਦਿਖਾਇਆ ਜਾ ਰਿਹਾ ਹੈ।

ਇਸ ਮੌਕੇ ਪਿੰਡ ਜੜਖੇਲਾਂ ਖੇੜੀ ਵਿਚ ਹੋਈ ਮੀਟਿੰਗ ਦੌਰਾਨ ਪਿੰਡ ਦੇ ਸਰਪੰਚ ਸਨਦੀਪ ਸਿੰਘ ਵੱਲੋਂ ਅਮਨਦੀਪ ਕੌਰ ਪਿੰਡ ਵਿੱਚੋਂ ਭਾਰੀ ਵੋਟਾਂ ਨਾਲ ਜਿਤਾਉਣ ਦਾ ਵਿਸ਼ਵਾਸ਼ ਦਿਵਾਇਆ ਗਿਆ।

ਸਰਪੰਚ ਨੇ ਕਿਹਾ ਕਿ ਲੋਕ ਹੱਕਾਂ ਲਈ ਖੜ੍ਹਨ ਵਾਲਿਆਂ ਦਾ ਪਿੰਡ ਵਾਸੀ ਸਮਰਥਨ ਕਰਦੇ ਰਹਿਣਗੇ। ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਅਮਨਦੀਪ ਕੌਰ ਨੇ ਕਿਹਾ ਕਿ ਜੇ ਇਸ ਵਾਰ ਉਨ੍ਹਾਂ ਲੋਕਾਂ ਦੀ ਅਗਵਾਈ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਦਿਨ ਰਾਤ ਲੋਕ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ।



Source link