ਵਿੰਡਸਰ (ਕੈਨੇਡਾ), 13 ਫਰਵਰੀ
ਕੋਵਿਡ-19 ਵੈਕਸੀਨ ਦੇ ਹੁਕਮਾਂ ਅਤੇ ਹੋਰ ਪਾਬੰਦੀਆਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਨੂੰ ਕੈਨੇਡਾ ਨਾਲ ਜੋੜਨ ਵਾਲੇ ਅੰਬੈਸਡਰ ਪੁਲ ਤੋਂ ਆਪਣੇ ਵਾਹਨ ਹਟਾ ਦਿੱਤੇ ਹਨ, ਹਾਲਾਂਕਿ ਰਾਜਧਾਨੀ ਸਮੇਤ ਕਈ ਕੈਨੇਡੀਅਨ ਸ਼ਹਿਰਾਂ ਵਿੱਚ ਪ੍ਰਦਰਸ਼ਨ ਤੇਜ਼ ਹੋਣ ਕਾਰਨ ਪੁਲ ਤੱਕ ਪਹੁੰਚਣਾ ਕਾਫ਼ੀ ਮੁਸ਼ਕਲ ਹੈ। ਪੁਲੀਸ ਨੇ ਕਿਹਾ ਕਿ ਉਹ ਨਾਜਾਇਜ਼ ਕਬਜ਼ੇ ਹਟਾਉਣ ਲਈ ਹੋਰ ਅਧਿਕਾਰੀਆਂ ਦੇ ਆਉਣ ਦੀ ਉਡੀਕ ਕਰ ਰਹੇ ਹਨ। ਬੀਤੇ ਦਿਨ ਅਦਾਲਤ ਨੇ ਇਸ ਪੁਲ ਤੋਂ ਟਰੱਕਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ।