ਕਰਨਾਟਕ: ਹਿਜਾਬ ਲਈ ਬਜ਼ਿੱਦ 58 ਵਿਦਿਆਰਥਣਾਂ ਕਾਲਜ ’ਚੋਂ ਮੁਅੱਤਲ


ਬੰਗਲੌਰ, 19 ਫਰਵਰੀ

ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਦੇ ਕਾਲਜ ਦੀਆਂ ਘੱਟੋ-ਘੱਟ 58 ਵਿਦਿਆਰਥਣਾਂ ਨੂੰ ਅੱਜ ਹਿਜਾਬ ਪਹਿਨਣ ਅਤੇ ਉਨ੍ਹਾਂ ਨੂੰ ਕਲਾਸਾਂ ਵਿੱਚ ਜਾਣ ਦੀ ਇਜਾਜ਼ਤ ਦੇਣ ਦੀ ਮੰਗ ਲਈ ਅੰਦੋਲਨ ਕਰਨ ਕਰਕੇ ਮੁਅੱਤਲ ਕਰ ਦਿੱਤਾ ਗਿਆ। ਇਹ ਵਿਦਿਆਰਥਣਾਂ ਸ਼ਿਰਲਾਕੋਪਾ ਦੇ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜ ਦੀਆਂ ਹਨ। ਕਾਲਜ ਪ੍ਰਬੰਧਕਾਂ, ਵਿਕਾਸ ਕਮੇਟੀ ਨੇ ਹਾਈ ਕੋਰਟ ਦੇ ਅੰਤ੍ਰਿਮ ਹੁਕਮਾਂ ਬਾਰੇ ਹਿਜਾਬ ਪਹਿਨੇ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੋਈ ਗੱਲ ਨਹੀਂ ਸੁਣੀ ਅਤੇ ਪ੍ਰਿੰਸੀਪਲ ਅਨੁਸਾਰ ਹਿਜਾਬ ਪਹਿਨਣ ਲਈ ਦਬਾਅ ਪਾਇਆ। ਇਸ ਲਈ ਉਨ੍ਹਾਂ ਨੂੰ ਕਾਲਜ ਤੋਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਗੁੱਸੇ ਵਿੱਚ ਆਈਆਂ ਵਿਦਿਆਰਥਣਾਂ ਦੀ ਕਾਲਜ ਪ੍ਰਬੰਧਕਾਂ ਨਾਲ ਬਹਿਸ ਹੋ ਗਈ, ਜਿਸ ਕਾਰਨ ਪੁਲੀਸ ਨੂੰ ਸੱਦਣਾ ਪਿਆ।Source link