ਅਹਿਮਦਾਬਾਦ, 21 ਫਰਵਰੀ
ਪਾਟੀਦਾਰ ਆਗੂ ਹਾਰਦਿਕ ਪਟੇਲ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਭਾਜਪਾ ਸਰਕਾਰ ਨੇ 2015 ਦੇ ਪਾਟੀਦਾਰ ਅੰਦੋਲਨ ਦੌਰਾਨ ਮੁਜ਼ਾਹਰਾਕਾਰੀਆਂ ‘ਤੇ ਦਰਜ ਹੋਏ ਬਕਾਇਆ ਕੇਸ ਵਾਪਸ ਨਾ ਲਏ ਤਾਂ ਉਹ 23 ਮਾਰਚ ਮਗਰੋਂ ਸੂਬਾ ਪੱਧਰੀ ਸੰਘਰਸ਼ ਵਿੱਢਣਗੇ। ਜ਼ਿਕਰਯੋਗ ਹੈ ਕਿ ਓਬੀਸੀ ਕੈਟਾਗਿਰੀ ਅਧੀਨ ਰਾਖ਼ਵੇਂਕਰਨ ਲਈ ਪਾਟੀਦਾਰਾਂ ਨੇ 2015 ਵਿਚ ਵੱਡਾ ਅੰਦੋਲਨ ਕੀਤਾ ਸੀ। ਗੁਜਰਾਤ ਵਿਚ ਪਾਟੀਦਾਰ ਭਾਈਚਾਰਾ ਵੱਡਾ ਵੋਟ ਬੈਂਕ ਹੈ ਜਿੱਥੇ ਚੋਣਾਂ ਦਸੰਬਰ ਵਿਚ ਹੋਣੀਆਂ ਹਨ। ਪਟੇਲ ਜੋ ਕਿ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵੀ ਹਨ, ਨੇ ਮੀਡੀਆ ਨੂੰ ਦੱਸਿਆ ਕਿ ਉਹ ਬਾਕੀ ਰਹਿੰਦੇ ਕੇਸ ਵਾਪਸ ਲੈਣ ਦੀ ਮੰਗ ਕਈ ਵਾਰ ਕਰ ਚੁੱਕੇ ਹਨ। ਇਹ ਮੰਗ ਉਨ੍ਹਾਂ ਕਾਂਗਰਸੀ ਆਗੂ ਵਜੋਂ ਨਹੀਂ ਬਲਕਿ ਮੁਜ਼ਾਹਰਾਕਾਰੀਆਂ ਦੇ ਆਗੂ ਵਜੋਂ ਕੀਤੀ ਹੈ। -ਪੀਟੀਆਈ