ਪੁੱਤ ਦੀ ਚਾਹਤ ਵਿੱਚ ਸੱਤ ਸਾਲਾ ਧੀ ਦੀ ਲਈ ਜਾਨ

ਪੁੱਤ ਦੀ ਚਾਹਤ ਵਿੱਚ ਸੱਤ ਸਾਲਾ ਧੀ ਦੀ ਲਈ ਜਾਨ


ਲਾਹੌਰ, 8 ਮਾਰਚ

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਦਿਲ ਨੂੰ ਝੰਜੋੜ ਦੇਣ ਵਾਲੀ ਇੱਕ ਘਟਨਾ ਵਿੱਚ ਪਿਤਾ ਨੇ ਪੁੱਤ ਦੀ ਚਾਹਤ ਵਿੱਚ ਆਪਣੀ ਸੱਤ ਸਾਲ ਦੀ ਧੀ ਦੀ ਕਥਿਤ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਰੂੜੀਵਾਦੀ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਵਿੱਚ ਕੰਨਿਆ ਭਰੂਣ ਹੱਤਿਆ ਦੀ ਇੱਕ ਹੋਰ ਘਿਨਾਉਣੀ ਘਟਨਾ ਹੈ। ਇਹ ਮਾਮਲਾ ਐਤਵਾਰ ਨੂੰ ਮੀਆਂਵਾਲੀ ਦੀ ਹੈ, ਜੋ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਜੱਦੀ ਸ਼ਹਿਰ ਹੈ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਇਸਮਾਈਲ ਖੜਕ ਨੇ ਦੱਸਿਆ ਕਿ ਉਸ ਦੀ ਪਛਾਣ ਸ਼ਹਿਜ਼ੈਬ ਖ਼ਾਨ ਵਜੋਂ ਹੋਈ ਹੈ, ਜਿਸ ਦਾ ਦੋ ਸਾਲ ਪਹਿਲਾਂ ਮਸ਼ਾਲ ਫਾਤਿਮਾ ਨਾਲ ਵਿਆਹ ਹੋਇਆ ਸੀ। ਉਸ ਨੇ ਹਫ਼ਤਾ ਪਹਿਲਾਂ ਇੱਕ ਬੱਚੀ ਨੂੰ ਜਨਮ ਦਿੱਤਾ ਸੀ।

ਅਧਿਕਾਰੀ ਨੇ ਦੱਸਿਆ, ”ਬੱਚੀ ਪੈਦਾ ਹੋਣ ਦੀ ਖ਼ਬਰ ਸੁਣ ਕੇ ਖ਼ਾਨ ਨੇ ਆਪਣੀ ਪਤਨੀ ਅਤੇ ਧੀ ਨੂੰ ਕੋਸਣਾ ਸ਼ੁਰੂ ਕਰ ਦਿੱਤਾ।” ਉਨ੍ਹਾਂ ਫਾਤਿਮਾ ਦੇ ਹਵਾਲੇ ਨਾਲ ਦੱਸਿਆ ਕਿ ਖ਼ਾਨ ਗੁੱਸੇ ਵਿੱਚ ਸੀ ਅਤੇ ਦੋ ਦਿਨ ਪਹਿਲਾਂ ਘਰ ਛੱਡ ਕੇ ਚਲਾ ਗਿਆ ਸੀ। ਉਹ ਐਤਵਾਰ ਨੂੰ ਸਿਰਫ਼ ਆਪਣੀ ਧੀ ਨੂੰ ਮਾਰਨ ਲਈ ਆਇਆ ਸੀ।

ਫਾਤਿਮਾ ਨੇ ਦੱਸਿਆ, ”ਉਸ ਨੇ ਪਹਿਲਾਂ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਕੁੜੀ ਨੂੰ ਕੋਸਣਾ ਸ਼ੁਰੂ ਕੀਤਾ। ਫਿਰ ਉਸ ਨੇ ਅਲਮਾਰੀ ਵਿੱਚੋਂ ਪਿਸਤੌਲ ਕੱਢੀ ਅਤੇ ਉਸ ਦੇ ਸਰੀਰ ਵਿੱਚ ਗੋਲੀਆਂ ਮਾਰੀਆਂ।”

ਘਟਨਾ ਮਗਰੋਂ ਉਹ ਫਰਾਰ ਹੈ ਅਤੇ ਪੁਲੀਸ ਭਾਲ ਕਰ ਰਹੀ ਹੈ। ਫਾਤਿਮਾ ਦੇ ਭਰਾ ਦੀ ਸ਼ਿਕਾਇਤ ‘ਤੇ ਖ਼ਾਨ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਉਸ ਦੀ ਗ੍ਰਿਫ਼ਤਾਰੀ ਦੇ ਨਿਰਦੇਸ਼ ਦਿੱਤੇ ਹਨ। -ਪੀਟੀਆਈ



Source link