ਕਾਂਗਰਸ ਨੇ ਚੰਨੀ ਦੇ ਸਹੁੰ ਚੁੱਕ ਸਮਾਗਮ ਲਈ ਮੈਨੂੰ ਸੱਦਾ ਨਹੀਂ ਸੀ ਦਿੱਤਾ: ਮਨੀਸ਼ ਤਿਵਾੜੀ


ਨਵੀਂ ਦਿੱਲੀ, 16 ਮਾਰਚ

ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਕਿਹਾ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਲਈ ਸੱਦਾ ਨਹੀਂ ਦਿੱਤਾ ਗਿਆ ਸੀ, ਪਰ ‘ਆਪ’ ਵੱਲੋਂ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਲਈ ਸੱਦਾ ਮਿਲਿਆ ਹੈ। ਉਨ੍ਹਾਂ ਨੇ ਸੱਦਾ ਮਿਲਣ ਦੀ ਗੱਲ ਟਵਿੱਟਰ ‘ਤੇ ਸਾਂਝੀ ਕੀਤੀ ਹੈ ਪਰ ਨਾਲ ਕਿਹਾ ਕਿ ਸੰਸਦ ਦਾ ਸੈਸ਼ਨ ਹੋਣ ਕਾਰਨ ਉਹ ਨਹੀਂ ਜਾ ਸਕੇ। ਸ੍ਰੀ ਤਿਵਾੜੀ ਨੇ ਟਵੀਟ ਕੀਤਾ, ”ਇਹ ਅਫਸੋਸਨਾਕ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਲਈ ਮੈਨੂੰ ਨਹੀਂ ਬੁਲਾਇਆ ਗਿਆ ਸੀ, ਹਾਲਾਂਕਿ ਉਹ ਮੇਰੀ ਆਪਣੀ ਪਾਰਟੀ ਦੇ ਸਨ।” ਉਨ੍ਹਾਂ ਟਵੀਟ ਵਿੱਚ ਅੱਗੇ ਕਿਹਾ, ‘ਮੈਂ, ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਭਗਵੰਤ ਮਾਨ ਵਧਾਈ ਦਿੰਦਾਂ ਹਾਂ ਅਤੇ ਸਹੁੰ ਚੁੱਕ ਸਮਾਗਮ ਲਈ ਸੱਦਾ ਦੇਣ ‘ਤੇ ਧੰਨਵਾਦ ਕਰਦਾ ਹਾਂ।” ਮਨੀਸ਼ ਤਿਵਾੜੀ ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ ਜੀ-23 ਗੁਰੱਪ ਮੈਂਬਰ ਵੀ ਹਨ, ਜਿਹੜਾ ਪਾਰਟੀ ਉੱਚ ਲੀਡਰਸ਼ਿਪ ਦੀ ਆਲੋਚਨਾ ਕਰਦਾ ਰਹਿੰਦਾ ਹੈ। ਉਨ੍ਹਾਂ ਨੂੰ ਅਮਰਿੰਦਰ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। -ਏਜੰਸੀSource link