ਗੰਨਾ ਉਤਪਾਦਕ ਕਿਸਾਨਾਂ ਦਾ ਖੰਡ ਮਿੱਲਾਂ ਵੱਲ 16612 ਕਰੋੜ ਰੁਪਏ ਬਕਾਇਆ: ਸੰਸਦੀ ਕਮੇਟੀ


ਨਵੀਂ ਦਿੱਲੀ, 23 ਮਾਰਚ

ਕਿਸਾਨਾਂ ਦੇ ਗੰਨੇ ਦੇ 16,612 ਕਰੋੜ ਰੁਪਏ ਬਕਾਏ ਹੋਣ ਹੋਣ ‘ਤੇ ਹੈਰਾਨੀ ਪ੍ਰਗਟ ਕਰਦੇ ਹੋਏ ਸੰਸਦੀ ਕਮੇਟੀ ਨੇ ਕਿਹਾ ਹੈ ਕਿ ਸਰਕਾਰ ਬਕਾਇਆ ਰਾਸ਼ੀ ਦਾ ਤੁਰੰਤ ਭੁਗਤਾਨ ਯਕੀਨੀ ਬਣਾਉਣ ਲਈ ਖੰਡ ਮਿੱਲਾਂ ‘ਤੇ ਦਬਾਅ ਪਾਏ ਤੇ ਢੁਕਵੇਂ ਕਦਮ ਚੁੱਕੇ। ਇਸ ਤੋਂ ਇਲਾਵਾ ਬੰਦ ਅਤੇ ਘਾਟੇ ਵਿੱਚ ਜਾ ਰਹੀਆਂ ਖੰਡ ਮਿੱਲਾਂ ਨੂੰ ਸੁਰਜੀਤ ਕਰਨ ਲਈ ਨੀਤੀ ਬਣਾਈ ਜਾਵੇ। ਇਹ ਗੱਲ ਸੰਸਦ ਵਿੱਚ ਪੇਸ਼ ਖੁਰਾਕ, ਖਪਤਕਾਰ ਮਾਮਲਿਆਂ ਅਤੇ ਜਨਤਕ ਵੰਡ ਬਾਰੇ ਸਥਾਈ ਕਮੇਟੀ ਦੀ ਰਿਪੋਰਟ ਵਿੱਚ ਕਹੀ ਗਈ।Source link