ਤਨਖਾਹ ਨਾ ਮਿਲਣ ਕਾਰਨ ਗੈਸਟ ਫੈਕਲਟੀ ਲੈਕਚਰਾਰ ਪ੍ਰੇਸ਼ਾਨ


ਨਿੱਜੀ ਪੱਤਰ ਪ੍ਰੇਰਕ

ਨੰਗਲ, 22 ਮਾਰਚ

ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਲੈਕਚਰਾਰ ਪਿਛਲੇ ਤਿੰਨ ਮਹੀਨਿਆਂ ਤੋਂ ਤਨਾਖਾਹਾਂ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਗੈਸਟ ਫੈਕਲਟੀ ਲੈਕਚਰਾਰ ਯੂਨੀਅਨ ਦੇ ਆਗੁੂ ਪ੍ਰੋ. ਜਗਪਾਲ ਸਿੰਘ ਨੇ ਦੱਸਿਆ ਕਿ ਲਗਭਗ ਦੋ ਦਹਾਕਿਆਂ ਤੋਂ ਸਰਕਾਰੀ ਕਾਲਜਾਂ ਵਿੱਚ ਬਤੌਰ ਗੈਸਟ ਫੈਕਲਟੀ ਕੰਮ ਕਰਨ ਵਾਲੇ ਲੈਕਚਰਾਰ ਬੇਸ਼ੱਕ ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਕਰ ਰਹੇ ਹਨ ਪਰ ਉਨ੍ਹਾਂ ਨੂੰ ਆਪਣੇ ਭਵਿੱਖ ਦਾ ਫਿਕਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕੀਤਾ ਹੈ। ਪ੍ਰੋ. ਜਗਪਾਲ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਚੇਰੀ ਸਿੱਖਿਆ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਗੇ ਅਪੀਲ ਕਰਦਿਆਂ ਕਿਹਾ ਕਿ 906 ਗੈਸਟ ਫੈਕਲਟੀ ਲੈਕਚਰਾਰਾਂ ਨੂੰ ਪੱਕਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਮਾਪੇ ਅਧਿਆਪਕ ਫੰਡ ਦੀ ਬਜਾਏ ਸਰਕਾਰੀ ਖ਼ਜ਼ਾਨੇ ਵਿੱਚੋਂ ਤਨਖ਼ਾਹ ਦਿੱਤੀ ਜਾਵੇ। ਇਸ ਮੌਕੇ ਡਾ. ਕਮਲੇਸ਼ ਕੁਮਾਰੀ, ਡਾ. ਪਾਇਲ ਜਸਵਾਲ, ਡਾ. ਕੁਸਮ, ਡਾ. ਦਲਜੀਤ ਕੌਰ, ਪ੍ਰੋ. ਲੀਨਾ ਅਤੇ ਡਾ. ਕਮਲ ਕੁਮਾਰ ਹਾਜ਼ਰ ਸਨ।Source link