ਸਪਾਈਸਜੈੱਟ ਦਾ ਜਹਾਜ਼ ਉਡਾਣ ਭਰਨ ਤੋਂ ਪਹਿਲਾਂ ਲਾਈਟ ਵਾਲੇ ਪੋਲ ਨਾਲ ਟਕਰਾਇਆ

ਸਪਾਈਸਜੈੱਟ ਦਾ ਜਹਾਜ਼ ਉਡਾਣ ਭਰਨ ਤੋਂ ਪਹਿਲਾਂ ਲਾਈਟ ਵਾਲੇ ਪੋਲ ਨਾਲ ਟਕਰਾਇਆ


ਨਵੀਂ ਦਿੱਲੀ, 28 ਮਾਰਚ

ਦਿੱਲੀ ਹਵਾਈ ਅੱਡੇ ‘ਤੇ ਸਪਾਈਸਜੈੱਟ ਜਹਾਜ਼ ਬੋਇੰਗ 737-800 ਦੇ ਖੰਭ ਅੱਜ ਜੰਮੂ ਲਈ ਉਡਾਣ ਭਰਨ ਤੋਂ ਪਹਿਲਾਂ ਲਾਈਟ ਵਾਲੇ ਪੋਲ ਨਾਲ ਟਕਰਾਅ ਗਏ। ਡੀਜੀਸੀੲੇ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਦੌਰਾਨ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਸੱਟ-ਫੇਟ ਲੱਗਣ ਤੋਂ ਬਚਾਅ ਰਿਹਾ। ਉਂਜ ਡੀਜੀਸੀਏ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਹਾਜ਼ ਨੇ ਸਵੇਰੇ 9:20 ਵਜੇ ਦਿੱਲੀ ਤੋਂ ਉਡਾਣ ਭਰਨੀ ਸੀ। ਮਗਰੋਂ ਬਦਲਵੀਂ ਉਡਾਣ ਦਾ ਪ੍ਰਬੰਧ ਕਰਕੇ ਯਾਤਰੀਆਂ ਨੂੰ ਜੰਮੂ ਲਈ ਰਵਾਨਾ ਕੀਤਾ ਗਿਆ। -ਪੀਟੀਆਈ



Source link