ਮੁਰਾਦਾਬਾਦ ਆਵਾਜ਼ ਪ੍ਰਦੂਸ਼ਣ ’ਚ ਦੁਨੀਆ ’ਚ ਦੂਜੇ ਨੰਬਰ ’ਤੇ: ਯੂਐੱਨ ਦੀ ਰਿਪੋਰਟ ’ਚ ਭਾਰਤ ਦੇ 5 ਸ਼ਹਿਰ

ਮੁਰਾਦਾਬਾਦ ਆਵਾਜ਼ ਪ੍ਰਦੂਸ਼ਣ ’ਚ ਦੁਨੀਆ ’ਚ ਦੂਜੇ ਨੰਬਰ ’ਤੇ: ਯੂਐੱਨ ਦੀ ਰਿਪੋਰਟ ’ਚ ਭਾਰਤ ਦੇ 5 ਸ਼ਹਿਰ


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 30 ਮਾਰਚ

ਸੰਯੁਕਤ ਰਾਸ਼ਟਰ (ਯੂਐੱਨ) ਵੱਲੋਂ ਫਰੰਟੀਅਰਜ਼ 2022 ਸਿਰਲੇਖ ਵਾਲੀ ਤਾਜ਼ਾ ਰਿਪੋਰਟ ਵਿੱਚ ਮੁਰਾਦਾਬਾਦ ਨੂੰ ਦੁਨੀਆ ਦਾ ਦੂਜਾ ਸਭ ਤੋਂ ਰੌਲੇ-ਰੱਪੇ ਵਾਲਾ ਸ਼ਹਿਰ ਦਰਜਾ ਦਿੱਤਾ ਗਿਆ ਹੈ। ਦਿਲ ਦੀਆਂ ਸਮੱਸਿਆਵਾਂ ਤੇ ਹਾਰਮੋਨਲ ਅਸੰਤੁਲਨ ਤੋਂ ਲੈ ਕੇ ਘੱਟ ਸੁਣਨ ਤੇ ਕਈ ਹੋਰ ਮਾਨਸਿਕ ਬਿਮਾਰੀਆਂ ਆਵਾਜ਼ ਪ੍ਰਦੂਸ਼ਣ ਕਾਰਨ ਹੋ ਸਕਦੀਆਂ ਹਨ। ਰਿਪੋਰਟ ਵਿੱਚ 5 ਭਾਰਤੀ ਸ਼ਹਿਰ ਦੁਨੀਆ ਦੇ ਸਭ ਤੋਂ ਰੌਲੇ-ਰੱਪੇ ਵਾਲੇ ਸ਼ਹਿਰਾਂ ਦੀ ਸੂਚੀ ਵਿੱਚ ਆਉਂਦੇ ਹਨ। ਸੂਚੀ ਵਿੱਚ ਮੁਰਾਦਾਬਾਦ (114 ਡੀਬੀ), ਆਸਨਸੋਲ (89 ਡੀਬੀ), ਕੋਲਕਾਤਾ (89 ਡੀਬੀ), ਜੈਪੁਰ (84 ਡੀਬੀ), ਦਿੱਲੀ (83 ਡੀਬੀ) ਹਨ।



Source link