ਇਮਰਾਨ ਵੱਲੋਂ ਅਸਤੀਫ਼ਾ ਦੇਣ ਤੋਂ ਇਨਕਾਰ

ਇਮਰਾਨ ਵੱਲੋਂ ਅਸਤੀਫ਼ਾ ਦੇਣ ਤੋਂ ਇਨਕਾਰ


ਇਸਲਾਮਾਬਾਦ, 31 ਮਾਰਚ

ਮੁੱਖ ਅੰਸ਼

  • ਪਾਕਿਸਤਾਨੀ ਕੌਮ ਦੇ ਗੱਦਾਰਾਂ ਨੂੰ ਮੁਆਫ਼ ਨਹੀਂ ਕਰੇਗੀ
  • ਵਿਦੇਸ਼ੀ ਧਰਤੀਆਂ ‘ਤੇ ਘੜੀ ਜਾ ਰਹੀ ਹੈ ਸਾਜ਼ਿਸ਼
  • ਹਮੇਸ਼ਾਂ ਆਪਣੇ ਲੋਕਾਂ ਲਈ ਲੜਦੇ ਰਹਿਣ ਦਾ ਅਹਿਦ
  • ਆਪਣੇ ਇੱਕ-ਇੱਕ ਵਿਰੋਧੀ ਦੇ ਰਿਸ਼ਵਤ ਦੇ ਕਿੱਸੇ ਸੁਣਾਏ
  • ਸੰਸਦ ਦਾ ਇਜਲਾਸ 3 ਤੱਕ ਮੁਲਤਵੀ

ਮੁਸ਼ਕਲਾਂ ‘ਚ ਘਿਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਸੰਕੇਤ ਦਿੱਤਾ ਹੈ ਕਿ ਉਹ ਕੌਮੀ ਅਸੈਂਬਲੀ ਵਿੱਚ ਬਹੁਮਤ ਖੁੱਸਣ ਦੇ ਬਾਵਜੂਦ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਉਹ ਬੇਭਰੋਸਗੀ ਮਤੇ ‘ਤੇ ਹੋਣ ਵਾਲੀ ਵੋਟਿੰਗ ਦਾ ਸਾਹਮਣਾ ਕਰਨਗੇ, ਜੋ ਕਿ ਐਤਵਾਰ ਨੂੰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁਲਕ ਵਿੱਚ ਜ਼ਮੀਰਾਂ ਦੇ ਸੌਦੇ ਹੋ ਰਹੇ ਹਨ। ਉਨ੍ਹਾਂ ਪਾਕਿਸਤਾਨ ਦੇ ਲੋਕਾਂ ਨੂੰ ਕਿਹਾ ਕਿ ਉਹ ਗੱਦਾਰਾਂ ਦੇ ਚਿਹਰੇ ਯਾਦ ਰੱਖਣ।

ਅੱਜ ਮੁਲਕ ਨੂੰ ਸੰਬੋਧਨ ਕਰਦਿਆਂ 69 ਸਾਲਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ‘ਇੱਕ ਧਮਕੀ ਪੱਤਰ’ ਬਾਰੇ ਵੀ ਚਰਚਾ ਕੀਤੀ, ਜੋ ਉਨ੍ਹਾਂ ਦੀ ਗੱਠਜੋੜ ਸਰਕਾਰ ਨੂੰ ਡੇਗਣ ਦੀ ਵਿਦੇਸ਼ ਸਾਜ਼ਿਸ਼ ਦਾ ਪੁਖਤਾ ਸਬੂਤ ਹੈ। ਉਨ੍ਹਾਂ ਧਮਕੀ ਪਿੱਛੇ ਅਮਰੀਕਾ ਦਾ ਨਾਂ ਲਿਆ, ਜੋ ਗਲਤੀ ਨਾਲ ਲਿਆ ਗਿਆ ਜਾਪਦਾ ਸੀ। ਉਨ੍ਹਾਂ ਕਿਹਾ,’…ਸਾਡੀ ਨੀਤੀ ਅਮਰੀਕਾ ਵਿਰੋਧੀ ਨਹੀਂ ਸੀ, ਯੂਰੋਪ ਜਾਂ ਇੱਥੋਂ ਤੱਕ ਕਿ ਭਾਰਤ, ਇਹ ਭਾਰਤ ਵਿਰੋਧੀ ਉਦੋਂ ਹੋ ਗਈ ਜਦੋਂ ਭਾਰਤ ਨੇ ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਵਾਪਸ ਲੈ ਲਿਆ ਤੇ ਅਗਸਤ 2019 ਵਿੱਚ ਕੌਮਾਂਤਰੀ ਕਾਨੂੰਨ ਤੋੜ ਦਿੱਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਸ਼ਮੀਰ ਵਿਵਾਦ ਦੋਵਾਂ ਮੁਲਕਾਂ ਵਿਚਾਲੇ ਇੱਕ ਅਹਿਮ ਮਸਲਾ ਰਿਹਾ ਹੈ। ਭਾਰਤ ਨੇ ਪਾਕਿਸਤਾਨ ਨੂੰ ਕਈ ਵਾਰ ਦੁਹਰਾਇਆ ਹੈ ਕਿ ਜੰਮੂ ਕਸ਼ਮੀਰ, ਭਾਰਤ ਦਾ ਅਟੁੱਟ ਅੰਗ ਸੀ, ਹੈ ਅਤੇ ਰਹੇਗਾ। ਸ੍ਰੀ ਖਾਨ ਨੇ ਕਿਹਾ,’…ਪੱਤਰ ‘ਚ ਲਿਖਿਆ ਸੀ ਕਿ ਬੇਭਰੋਸਗੀ ਮਤਾ ਪਾਇਆ ਜਾ ਚੁੱਕਾ ਹੈ, ਜਦਕਿ ਅਜੇ ਇਹ ਫਾਈਲ ਵੀ ਨਹੀਂ ਕੀਤਾ ਗਿਆ ਸੀ, ਜਿਸਦਾ ਅਰਥ ਹੈ ਕਿ ਵਿਰੋਧੀ ਧਿਰ ਉਨ੍ਹਾਂ ਦੇ ਸੰਪਰਕ ‘ਚ ਸੀ। ਉਨ੍ਹਾਂ ਕਿਹਾ ਕਿ ਇਹ ਪੱਤਰ ਉਨ੍ਹਾਂ ਦੇ ਖ਼ਿਲਾਫ਼ ਸੀ ਨਾ ਕਿ ਸਰਕਾਰ ਦੇ। ਉਨ੍ਹਾਂ ਕਿਹਾ ਕਿ ਇਹ ਇੱਕ ਸਰਕਾਰੀ ਪੱਤਰ’ ਸੀ ਜੋ ਪਾਕਿਸਤਾਨ ਦੇ ਰਾਜਦੂਤ ਨੂੰ ਭੇਜਿਆ ਗਿਆ ਸੀ, ਜੋ ਮੀਟਿੰਗ ਦੌਰਾਨ ਨੋਟਿਸ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਅਧਿਕਾਰੀ ਨੂੰ ਪਤਾ ਸੀ ਕਿ ਜੋ ਵਿਅਕਤੀ ਉਨ੍ਹਾਂ ਮਗਰੋਂ ਸੱਤਾ ਵਿੱਚ ਆਵੇਗਾ, ਉਸ ਨੂੰ ਬਾਹਰੀ ਤਾਕਤਾਂ ਤੋਂ ਹੁਕਮ ਲੈਣ ‘ਚ ਕੋਈ ਇਤਰਾਜ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਭ ਤੋਂ ਮਾੜੀ ਗੱਲ ਇਹ ਹੈ ਕਿ ਸਾਡੇ ਲੋਕ, ਜੋ ਇੱਥੇ ਬੈਠੇ ਹਨ, ਵਿਦੇਸ਼ੀ ਤਾਕਤਾਂ ਦੇ ਸੰਪਰਕ ‘ਚ ਹਨ। ਉਨ੍ਹਾਂ ਤਿੰਨ ਕਠਪੁਤਲੀਆਂ- ਪਾਕਿਸਤਾਨ ਮੁਸਲਿਮ ਲੀਗ- ਨਵਾਜ਼ ਦੇ ਮੁਖੀ ਸ਼ਾਹਬਾਜ਼ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ-ਮੁਖੀ ਆਸਿਫ ਅਲੀ ਜ਼ਰਦਾਰੀ ਤੇ ਜਮਾਇਤ ਉਲੇਮਾ-ਏ-ਇਸਲਾਮ ਦੇ ਮੌਲਾਨਾ ਫਜ਼ਲੁਰ ਰਹਿਮਾਨ ਦੇ ਨਾਵਾਂ ਵੱਲ ਸੰਕੇਤ ਕੀਤਾ। ਉਨ੍ਹਾਂ ਸੁਆਲ ਕਰਦਿਆਂ ਕਿਹਾ,’ਕੀ ਵਿਦੇਸ਼ੀ ਮੁਲਕ ਸਾਡੇ ਸੂਬਿਆਂ ਵਿੱਚ ਅਜਿਹੇ ਭ੍ਰਿਸ਼ਟ ਲੋਕਾਂ ਨੂੰ ਚਾਹੁੰਦੀਆਂ ਹਨ? ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਖ਼ਰੀ ਗੇਂਦ ਤੱਕ ਖੇਡਦੇ ਰਹਿਣਗੇ ਤੇ ਐਤਵਾਰ ਨੂੰ ਬੇਭਰੋਸਗੀ ਮਤੇ ‘ਤੇ ਵੋਟਿੰਗ ਇਸ ਗੱਲ ਦਾ ਫ਼ੈਸਲਾ ਕਰੇਗੀ ਕਿ ਮੁਲਕ ਕਿਹੜੀ ਦਿਸ਼ਾ ‘ਚ ਜਾਵੇਗਾ? ਇਸ ਦੌਰਾਨ ਉਨ੍ਹਾਂ ਆਪਣੇ ਇੱਕ-ਇੱਕ ਵਿਰੋਧੀ ਦੇ ਰਿਸ਼ਵਤ ਦੇ ਕਿਸੇ ਵੀ ਸੁਣਾਏ। -ਪੀਟੀਆਈ

ਅਮਰੀਕਾ ਨੇੇ ਇਮਰਾਨ ਦੇ ਦੋਸ਼ ਨਕਾਰੇ

ਇਸਲਾਮਾਬਾਦ/ਵਾਸ਼ਿੰਗਟਨ: ਅਮਰੀਕਾ ਨੇ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਵਿੱਚ ਆਪਣੀ (ਅਮਰੀਕੀ) ਸ਼ਮੂਲੀਅਤ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਸ ਨੇ ਪਾਕਿਸਤਾਨ ਦੇ ਮੌਜੂਦਾ ਰਾਜਨੀਤਕ ਹਾਲਾਤ ‘ਤੇ ਕੋਈ ਪੱਤਰ ਨਹੀਂ ਭੇਜਿਆ ਹੈ। ਖ਼ਾਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਵਿਦੇਸ਼ ਨੀਤੀ ਕਾਰਨ ਉਨ੍ਹਾਂ ਖ਼ਿਲਾਫ਼ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ‘ਵਿਦੇਸ਼ੀ ਸਾਜ਼ਿਸ਼’ ਦਾ ਨਤੀਜਾ ਹੈ ਅਤੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰਨ ਲਈ ਵਿਦੇੇਸ਼ਾਂ ਤੋਂ ਵਿੱਤੀ ਮਦਦ ਹੋ ਰਹੀ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦੀ ਕਿਸੇ ਵੀ ਸਰਕਾਰੀ ਏਜੰਸੀ ਜਾਂ ਅਧਿਕਾਰੀ ਨੇ ਪਾਕਿਸਤਾਨ ਦੇ ਮੌਜੂਦਾ ਰਾਜਨੀਤਕ ਹਾਲਾਤ ‘ਤੇ ਉਸ ਨੂੰ ਕੋਈ ਵੀ ਪੱਤਰ ਨਹੀਂ ਭੇਜਿਆ ਸੀ। -ਪੀਟੀਆਈ



Source link