ਬਾਇਡਨ ਨੇ ਭਾਰਤੀ ਮੂਲ ਦੇ ਦੋ ਨਾਗਰਿਕਾਂ ਨੂੰ ਅਹਿਮ ਅਹੁਦਿਆਂ ਲਈ ਨਾਮਜ਼ਦ ਕੀਤਾ

ਬਾਇਡਨ ਨੇ ਭਾਰਤੀ ਮੂਲ ਦੇ ਦੋ ਨਾਗਰਿਕਾਂ ਨੂੰ ਅਹਿਮ ਅਹੁਦਿਆਂ ਲਈ ਨਾਮਜ਼ਦ ਕੀਤਾ


ਵਾਸ਼ਿੰਗਟਨ, 2 ਅਪਰੈਲ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੀ ਨਾਗਰਿਕ ਅਧਿਕਾਰ ਵਕੀਲ ਕਲਪਨਾ ਕੋਟਾਗਲ ਅਤੇ ਜਨਤਕ ਲੇਖਾਕਾਰ ਵਿਨੈ ਸਿੰਘ ਨੂੰ ਆਪਣੇ ਪ੍ਰਸ਼ਾਸਨ ਵਿੱਚ ਅਹਿਮ ਅਹੁਦਿਆਂ ਲਈ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਕੋਟਾਗਲ ਨੂੰ ਰੁਜ਼ਗਾਰ ਦੇ ਬਰਾਬਰ ਮੌਕੇ ਕਮਿਸ਼ਨ ਦੀ ਕਮਿਸ਼ਨਰ, ਜਦ ਕਿ ਵਿਨੈ ਸਿੰਘ ਨੂੰ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁੱਖ ਵਿੱਤੀ ਅਧਿਕਾਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ।



Source link