ਨਵੀਂ ਦਿੱਲੀ, 3 ਅਪਰੈਲ
ਭਾਰਤੀ ਅਰਥਵਿਵਸਥਾ ਵੱਡੀ ਆਰਥਿਕ ਸੁਰਜੀਤੀ ਦੇ ਕੰਢੇ ‘ਤੇ ਹੈ ਅਤੇ ਪਿਛਲੇ ਸੱਤ ਸਾਲਾਂ ਦੌਰਾਨ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨੇ ਮਜ਼ਬੂਤ ਆਰਥਿਕ ਨੀਂਹ ਰੱਖੀ ਹੈ। ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਮਹਿੰਗਾਈ ਨੂੰ ਕਾਬੂ ਵਿੱਚ ਰੱਖਿਆ ਹੈ। ਮਹਿੰਗਾਈ ਦਰ ਜ਼ਿਆਦਾ ਹੋਣ ਦੀ ਗੱਲ ਦਾ ਕੁੱਝ ਜ਼ਿਆਦਾ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ।