ਪੱਤਰ ਪ੍ਰੇਰਕ
ਨੰਗਲ, 3 ਅਪਰੈਲ
ਇੱਥੇ ਅੱਜ ਸਵੇਰੇ ਮਾਤਾ ਜਲਫਾ ਦੇਵੀ ਮੰਦਰ ਵੱਲ ਜਾ ਰਿਹਾ ਇਕ ਥ੍ਰੀਵ੍ਹੀਲਰ ਸਤੁੰਲਨ ਵਿਗੜ ਕਾਰਨ ਪਲਟ ਗਿਆ| ਇਸ ਹਾਦਸੇ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਨੰਗਲ ਦਾਖਲ ਕਰਾਵਾਇਆ ਗਿਆ| ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਮਨਮੋਹਨ ਸਿੰਘ ਨੇ ਦੱਸਿਆ ਕਿ ਉਹ ਅਪਣੇ ਪਰਿਵਾਰ ਸਮੇਤ ਪਿੰਡ ਵੀਨੇਵਾਲ (ਝੂੰਗੀਆਂ) ਤਜ਼ਿਲਾ ਹੁਸ਼ਿਆਰਪੁਰ ਤੋਂ ਮਾਤਾ ਜਲਫਾ ਦੇਵੀ ਮੰਦਰ ਮੱਥਾ ਟੇਕਣ ਆਇਆ ਸੀ| ਨੰਗਲ ਤੋਂ ਟੈਂਪੂ ਵਿੱਚ ਉਹ ਮੰਦਰ ਵੱਲ ਜਾ ਰਹੇ ਸਨ ਤਾਂ ਸਿੱਧੀ ਚੜ੍ਹਾਈ ਹੋਣ ਕਾਰਨ ਟੈਂਪੂ ਪਲਟ ਗਿਆ| ਇਸ ਹਾਦਸੇ ਚ ਚਾਰ ਸਵਾਰੀਆਂ, ਜਿਨਾਂ ਵਿੱਚ ਦੋ ਬੱਚੇ ਵੀ ਸ਼ਾਮਲ ਸਨ, ਗੰਭੀਰ ਜ਼ਖ਼ਮੀ ਹੋ ਗਈਆਂ ਜਦਕਿ ਟੈਂਪੂ ਚਾਲਕ ਦੀ ਲੱਤ ਟੁੱਟ ਗਈ|