ਮੁੱਕੇਬਾਜ਼ੀ: ਮੋਨਿਕਾ, ਮਨੀਸ਼ਾ ਅਤੇ ਅਸ਼ੀਸ਼ ਕੁਮਾਰ ਥਾਈਲੈਂਡ ਓਪਨ ਦੇ ਸੈਮੀ ਫਾਈਨਲ ’ਚ ਪਹੁੰਚੇ

ਮੁੱਕੇਬਾਜ਼ੀ: ਮੋਨਿਕਾ, ਮਨੀਸ਼ਾ ਅਤੇ ਅਸ਼ੀਸ਼ ਕੁਮਾਰ ਥਾਈਲੈਂਡ ਓਪਨ ਦੇ ਸੈਮੀ ਫਾਈਨਲ ’ਚ ਪਹੁੰਚੇ


ਨਵੀਂ ਦਿੱਲੀ, 4 ਅਪਰੈਲ

ਭਾਰਤੀ ਮਹਿਲਾ ਮੁੱਕੇਬਾਜ਼ ਮੋਨਿਕਾ (48 ਕਿੱਲੋ ਵਰਗ) ਨੇ ਸੋਮਵਾਰ ਨੂੰ ਇੱਥੇ ਚੱਲ ਰਹੇ ਥਾਈਲੈਂਡ ਓਪਨ ਵਿੱਚ ਉਲਟਫੇਰ ਕਰਦਿਆਂ ਵਿਸ਼ਵ ਚੈਂਪੀਅਨਸ਼ਿਪ ‘ਚ ਦੋ ਵਾਰ ਤਗ਼ਮਾ ਜੇਤੂ ਫਿਲੀਪੀਨਜ਼ ਦੀ ਜੋਸੀ ਗਾਬੁਕੋ ਨੂੰ ਹਰਾ ਕੇ ਦੋ ਹੋਰ ਭਾਰਤੀ ਮੁੱਕੇਬਾਜ਼ਾਂ ਨਾਲ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅਸ਼ੀਸ਼ ਕੁਮਾਰ (81 ਕਿੱਲੋ ਵਰਗ) ਅਤੇ ਮਨੀਸ਼ਾ (57 ਕਿੱਲੋ ਵਰਗ) ਦੋ ਹੋਰ ਮੁੱਕੇਬਾਜ਼ ਹਨ, ਜਿਨ੍ਹਾਂ ਨੇ ਆਖਰੀ ਚਾਰ ਵਿੱਚ ਜਗ੍ਹਾ ਬਣਾਈ ਹੈ। ਕੁਆਰਟਰ ਫਾਈਨਲ ਵਿੱਚ ਆਸ਼ੀਸ਼ ਕੁਮਾਰ ਨੇ ਥਾਈਲੈਂਡ ਦੇ ਐਫਿਸਟ ਖਾਨਖੋਕਹਰੂਯਾ ਨੂੰ 5-0 ਅਤੇ ਮਨੀਸ਼ਾ ਨੇ ਥਾਈਲੈਂਡ ਦੀ ਪੋਰਨਟਿਪ ਬੋਆਪਾ ਨੂੰ 3-2 ਨਾਲ ਹਰਾਇਆ। ਸੈਮੀ ਫਾਈਨਲ ਵਿੱਚ ਮੋਨਿਕਾ ਦਾ ਮੁਕਾਬਲਾ ਵੀਅਤਨਾਮ ਦੀ ਟ੍ਰਿਨ ਥੇ ਡਿਏਮ ਕੀਯੂ ਨਾਲ, ਅਸ਼ੀਸ਼ ਕੁਮਾਰ ਦਾ ਇੰਡੋਨੇਸ਼ੀਆ ਦੇ ਮਿਖਾਈਲ ਰੋਬਰਡ ਮੁਸਕਿਟਾ ਨਾਲ ਹੋਵੇਗਾ। -ਏਜੰਸੀ



Source link