ਲਹਿਰਾਗਾਗਾ ਦੇ ਵਿਧਾਇਕ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਸੰਗਰੂਰ ਤੋਂ ਕਾਬੂ

ਲਹਿਰਾਗਾਗਾ ਦੇ ਵਿਧਾਇਕ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਸੰਗਰੂਰ ਤੋਂ ਕਾਬੂ


ਰਮੇਸ਼ ਭਾਰਦਵਾਜ

ਲਹਿਰਾਗਾਗਾ, 5 ਅਪਰੈਲ

ਪੁਲੀਸ ਨੇ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਨੂੰ ਜਾਨ ਤੋਂ ਮਾਰਨ ਦੀ ਮੋਬਾਈਲ ਫੋਨ ‘ਤੇ ਧਮਕੀ ਦੇਣ ਵਾਲੇ ਨੂੰ 24 ਘੰਟੇ ‘ਚ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਪ ਪੁਲੀਸ ਕਪਤਾਨ ਮਨੋਜ ਗੋਰਸੀ ਤੇੇ ਇਸਪੈਕਟਰ ਦਵਿੰਦਰਪਾਲ ਸਿੰਘ ਦੀ ਅਗਵਾਈ ‘ਚ ਐੱਸਐੱਸਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਵਿਸ਼ੇਸ਼ ਟੀਮ ਬਣਾਈ, ਜਿਸ ਮਗਰੋਂ ਸਪੈਸ਼ਲ ਪੁਲੀਸ ਟੀਮ ਨੇ ਧਮਕੀ ਦੇਣ ਵਾਲੇ ਨੂੰ ਸੰਗਰੂਰ ਤੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੀ ਪਛਾਣ ਰਤੇਸ਼ ਕੁਮਾਰ ਵਾਸੀ ਰਾਮਨਗਰ ਬਸਤੀ ਸੰਗਰੂਰ ਵਜੋਂ ਕੀਤੀ ਹੈ। ਉਸ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਹ ਬਿਊਟੀ ਪ੍ਰੋਡੱਕਟਸ ਵੇਚਦਾ ਹੈ। ਉਹ ਅੱਠ ਸਾਲ ਪਹਿਲਾਂ ਆਪਣੀ ਪਤਨੀ ਤੋਂ ਤਲਾਕ ਲੈਣ ਕਰਕੇ ਸੰਗਰੂਰ ‘ਚ ਇਕੱਲਾ ਰਹਿੰਦਾ ਹੈ। ਮਾਮਲੇ ਦੀ ਹੋਰ ਤਫਸੀਸ਼ ਜਾਰੀ ਹੈ। ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।



Source link