ਕੇਂਦਰਪਾੜਾ, 5 ਅਪਰੈਲ
ਉੜੀਸਾ ਦੇ ਕੇਂਦਰਪਾੜਾ ਜ਼ਿਲ੍ਹੇ ਵਿਚ ਅੱਜ ਵਾਪਰੀ ਇਕ ਤ੍ਰਾਸਦੀ ‘ਚ ਦਲਿਤ ਵਿਅਕਤੀ ਨੂੰ ਆਪਣੀ ਅੱਠ ਸਾਲਾ ਧੀ ਦੀ ਦੇਹ ਨੂੰ ਹਸਪਤਾਲ ਤੋਂ ਪਿੰਡ ਬਾਈਕ ਉਤੇ ਲਿਆਉਣਾ ਪਿਆ ਕਿਉਂਕਿ ਮ੍ਰਿਤਕ ਦੇਹਾਂ ਲਿਜਾਣ ਵਾਲਾ ਵਾਹਨ ਮੌਜੂਦ ਨਹੀਂ ਸੀ। ਦੇਰਾਬਿਸ਼ ਬਲਾਕ ਭੁਬਨੇਸ਼ਵਰ ਤੋਂ 75 ਕਿਲੋਮੀਟਰ ਦੂਰ ਹੈ ਜਿੱਥੇ ਇਹ ਘਟਨਾ ਵਾਪਰੀ ਹੈ। ਵੇਰਵਿਆਂ ਮੁਤਾਬਕ ਸੁਨਾਕਰ ਕਾਂਡੀ ਦੀ ਧੀ ਬੈਸਾਖੀ ਨੂੰ ਸੋਮਵਾਰ ਰਾਤ ਸੱਪ ਨੇ ਡੰਗ ਲਿਆ ਸੀ। ਮਗਰੋਂ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਵਾਹਨ ਨਾ ਹੋਣ ਕਾਰਨ ਬੱਚੀ ਦੇ ਪਿਤਾ ਤੇ ਚਾਚਾ 20 ਕਿਲੋਮੀਟਰ ਦੀ ਦੂਰੀ ਤੋਂ ਮ੍ਰਿਤਕ ਦੇਹ ਨੂੰ ਬਾਈਕ ਉਤੇ ਲੈ ਕੇ ਪਿੰਡ ਆਏ। ਦਿਹਾੜੀਦਾਰ ਕਾਮੇ ਕਾਂਡੀ ਨੇ ਕਿਹਾ ਕਿ ਉਨ੍ਹਾਂ ਹਸਪਤਾਲ ਤੋਂ ਵਾਹਨ ਮੰਗਿਆ ਸੀ ਪਰ ਅਧਿਕਾਰੀਆਂ ਨੇ ਧਿਆਨ ਨਹੀਂ ਦਿੱਤਾ। -ਪੀਟੀਆਈ