ਯੇਰੂਸ਼ੱਲਮ, 10 ਅਪਰੈਲ
ਖੇਤੀਬਾੜੀ ‘ਚ ਅਤਿਆਧੁਨਿਕ ਟਰੇਨਿੰਗ ਤੇ ਇਸ ਨਾਲ ਸਬੰਧ ਤਕਨੀਕਾਂ ਬਾਰੇ ਜਾਣਕਾਰੀ ਲੈਣ ਲਈ ਭਾਰਤ ਦੇ ਸੱਤ ਰਾਜਾਂ ਦੇ 18 ਖੇਤੀਬਾੜੀ ਅਧਿਕਾਰੀ 15 ਦਿਨਾਂ ਦੇ ਇਜ਼ਰਾਈਲ ਦੇ ਦੌਰੇ ‘ਤੇ ਹਨ। ਹੈਰਾਨੀ ਦੀ ਗੱਲ ਹੈ ਕਿ ਭਾਰਤ ਦੇ ਖੇਤੀ ‘ਚ ਮੋਹਰੀ ਤੇ ਹਰਾ ਇਨਕਾਬ ਲਿਆਉਣ ਵਾਲੇ ਪੰਜਾਬ ਦਾ ਕੋਈ ਵੀ ਪ੍ਰਤੀਨਿਧੀ ਇਸ ਵਫ਼ਦ ਦਾ ਹਿੱਸਾ ਨਹੀਂ ਹੈ। ਇੰਡੋ-ਇਜ਼ਰਾਈਲ ਸੈਂਟਰਜ਼ ਆਫ਼ ਐਕਸੀਲੈਂਸ ਦੇ ਖੇਤੀਬਾੜੀ ਅਧਿਕਾਰੀ ਇਜ਼ਰਾਈਲ ਵਿੱਚ ਮਾਸ਼ਵ ਐਗਰੀਕਲਚਰਲ ਟ੍ਰੇਨਿੰਗ ਸੈਂਟਰ ਵੱਲੋਂ ਕਰਵਾਏ ਜਾ ਰਹੇ ਕੋਰਸ ਵਿੱਚ ਹਿੱਸਾ ਲੈ ਰਹੇ ਹਨ। ਕੋਰਸ ‘ਚ ਹਿੱਸਾ ਲੈਣ ਵਾਲੇ ਅਧਿਕਾਰੀ ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਅਸਾਮ ਅਤੇ ਮਿਜ਼ੋਰਮ ਤੋਂ ਹਨ। ਤੇ ਇਹ ਵਫ਼ਦ 12 ਅਪਰੈਲ ਨੂੰ ਸਿਖਲਾਈ ਪ੍ਰੋਗਰਾਮ ਨੂੰ ਪੂਰਾ ਕਰੇਗਾ।