ਹਿਮਾਚਲ ਪ੍ਰਦੇਸ਼ ਸਕੂਲ ਬੋਰਡ ਵੱਲੋਂ ਇਸ ਸੈਸ਼ਨ ਤੋਂ ਸੰਸਕ੍ਰਿਤ ਤੇ ਅਗਲੇ ਤੋਂ ਗੀਤਾ ਨੂੰ ਵਿਸ਼ੇ ਵਜੋਂ ਪੜ੍ਹਾਉਣ ਦਾ ਫ਼ੈਸਲਾ


ਸ਼ਿਮਲਾ, 17 ਅਪਰੈਲ

ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ (ਐੱਚਪੀਐੱਸਈਬੀ) ਇਸ ਸੈਸ਼ਨ ਤੋਂ ਤੀਜੀ ਜਮਾਤ ਤੋਂ ਸੰਸਕ੍ਰਿਤ ਅਤੇ ਛੇਵੀਂ ਜਮਾਤ ਤੋਂ ਵੈਦਿਕ ਗਣਿਤ ਸ਼ੁਰੂ ਕਰ ਰਿਹਾ ਹੈ। ਇਸ ਤੋਂ ਇਲਾਵਾ ਰਾਜ ਦੀ ਅਗਲੇ ਸਾਲ ਤੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਗੀਤਾ ਵਿਸ਼ੇ ਵਜੋਂ ਪੜ੍ਹਾਉਣ ਦੀ ਯੋਜਨਾ ਹੈ। ਆਲੋਚਕਾਂ ਦਾ ਮੰਨਣਾ ਹੈ ਕਿ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਬਜਾਏ ਬੱਚਿਆਂ ਮਨਾਂ ਨੂੰ ਭਗਵਾ ਕਰਨ ਦੀ ਕੋਸ਼ਿਸ਼ ਹੈ। ਹਾਲਾਂਕਿ ਰਾਜ ਦੇ ਸਿੱਖਿਆ ਮੰਤਰੀ ਗੋਵਿੰਦ ਠਾਕੁਰ ਦਾ ਮੰਨਣਾ ਹੈ ਕਿ ਕਦਰਾ ਕੀਮਤਾਂ ਬਾਰੇ ਪੜ੍ਹਾਈ ਵਿੱਚ ਕੁਝ ਵੀ ਗਲਤ ਨਹੀਂ ਹੈ।Source link