ਵਾਸ਼ਿੰਗਟਨ, 23 ਅਪਰੈਲ
ਅਮਰੀਕੀ ਰੱਖਿਆ ਸੰਸਥਾ ਪੈਂਟਾਗਨ ਨੇ ਕਿਹਾ ਕਿ ਵਾਸ਼ਿੰਗਟਨ ਰੱਖਿਆ ਲੋੜਾਂ ਲਈ ਭਾਰਤ ਦੀ ਰੂਸ ‘ਤੇ ਨਿਰਭਰਤਾ ਤੋਂ ਨਿਰਾਸ਼ ਹੈ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਭਾਰਤ ਸਮੇਤ ਹੋਰ ਦੇਸ਼ਾਂ ਬਾਰੇ ਬਹੁਤ ਸਪੱਸ਼ਟ ਹਾਂ। ਅਸੀਂ ਨਹੀਂ ਚਾਹੁੰਦੇ ਕਿ ਇਹ ਦੇਸ਼ ਰੱਖਿਆ ਲੋੜਾਂ ਲਈ ਰੂਸ ‘ਤੇ ਨਿਰਭਰ ਰਹਿਣ। ਅਸੀਂ ਇਸ ਦਾ ਦਿਲੋਂ ਵਿਰੋਧ ਕਰਦੇ ਹਾਂ।’