ਪੰਜਾਬ ਵਿੱਚ ਨਾਜਾਇਜ਼ ਖਣਨ ਦੀਆਂ ਸ਼ਿਕਾਇਤਾਂ ਲਈ ਟੌਲ-ਫਰੀ ਨੰਬਰ ਸ਼ੁਰੂ


ਚੰਡੀਗੜ੍ਹ, 25 ਅਪਰੈਲ

ਪੰਜਾਬ ਵਿੱਚ ਗੈਰਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪੰਜਾਬ ਖਣਨ ਵਿਭਾਗ ਨੇ ਟੌਲ ਫਰੀ ਨੰਬਰ ਜਾਰੀ ਕੀਤਾ ਹੈ ਜਿਸ ਰਾਹੀਂ ਸੂਬਾ ਵਾਸੀ ਆਪਣੇ ਖੇਤਰ ਵਿਚ ਹੋ ਰਹੇ ਨਾਜਾਇਜ਼ ਖਣਨ ਬਾਰੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਵਿਭਾਗ ਨੇ ਸਾਰੇ ਸਟੋਨ ਕਰੱਸ਼ਰਾਂ ਨੂੰ ਇਹ ਨੰਬਰ 1800 180 2422 ਆਪਣੇ ਪਲਾਂਟਾਂ ਅੰਦਰ ਪ੍ਰਦਰਸ਼ਿਤ ਕਰਨ ਦੇ ਹੁਕਮ ਦਿੱਤੇ ਹਨ। ਇਸ ਟੌਲ ਫਰੀ ਨੰਬਰ ਦੀ ਵਰਤੋਂ ਕਰਕੇ ਆਮ ਲੋਕ ਆਪਣੇ ਇਲਾਕੇ ਵਿੱਚ ਰੇਤ ਦੀ ਗੈਰਕਾਨੂੰਨੀ ਮਾਈਨਿੰਗ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਹ ਰੇਤ ਦੀਆਂ ਬੇਤਹਾਸ਼ਾ ਕੀਮਤਾਂ ਬਾਰੇ ਵੀ ਸ਼ਿਕਾਇਤ ਕਰ ਸਕਦੇ ਹਨ।Source link