ਰੂਪਨਗਰ ਪੁੱਜੀ ਅਲਕਾ ਲਾਂਬਾ ਦੇ ਸਮਰਥਨ ’ਚ ਆਈ ਪਾਰਟੀ, ਪੁਲੀਸ ਰੋਕਾਂ ਤੋੜੀਆਂ


ਜਗਮੋਹਨ ਸਿੰਘ ਘਨੌਲੀ

ਰੂਪਨਗਰ, 27 ਅਪਰੈਲ

ਕਾਂਗਰਸੀ ਨੇਤਾ ਅਲਕਾ ਲਾਂਬਾ ਅੱਜ ਪਾਰਟੀ ਆਗੂਆਂ ਨਾਲ ਇਥੇ ਪੁੱਜ ਗਈ। ਲਾਂਬਾ ਨੂੰ ਸੰਮਨ ਭੇਜਣ ਖ਼ਿਲਾਫ਼ ਕਾਂਗਰਸੀਆਂ ਵੱਲੋਂ ਲਗਾਏ ਧਰਨੇ ਤੋਂ ਬਾਅਦ ਨੇਤਾ ਤੇ ਵਰਕਰ ਪੁਲੀਸ ਦੀਆਂ ਰੋਕਾਂ ਤੋੜਨ ਬਾਅਦ ਸਕੱਤਰੇਤ ਦਾ ਗੇਟ ਟੱਪ ਕੇ ਐੱਸਐੱਸਪੀ ਦਫਤਰ ਮੂਹਰੇ ਪੁੱਜੇ। ਸਦਰ ਥਾਣੇ ਮੂਹਰੇ ਪੁਲੀਸ ਨੇ ਰੋਕਾਂ ਲਗਾ ਦਿੱਤੀਆਂ ਹਨ। ਲਾਂਬਾ ਦੇ ਸਮਰਥਨ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਬਰਿੰਦਰ ਢਿੱਲੋਂ, ਪ੍ਰਤਾਪ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਤੇ ਹੋਰ ਆਗੂ ਧਰਨੇ ਵਿੱਚ ਪੁੱਜੇ।Source link