ਕੈਨੇਡਾ ’ਚ ਕੋਵਿਡ ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਲੋਕਾਂ ਦੀ ਪੁਲੀਸ ਨਾਲ ਝੜਪ


ਓਟਵਾ, 30 ਅਪਰੈਲ

ਕੈਨੇਡਾ ਦੇ ਓਟਾਵਾ ਵਿੱਚ ਸ਼ੁੱਕਰਵਾਰ ਰਾਤ ਨੂੰ ਕੋਵਿਡ-19 ਪਾਬੰਦੀਆਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਝੜਪ ਹੋ ਗਈ, ਜਿਸ ਦੌਰਾਨ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫ੍ਰੀਡਮ ਫਾਈਟਰਜ਼ ਕੈਨੇਡਾ ਵੱਲੋਂ ਕਰਵਾਈ ਰੋਲਿੰਗ ਥੰਡਰ ਨਾਮਕ ਰੈਲੀ ਦੌਰਾਨ ਕੁਝ ਟਰੱਕ ਪਾਰਲੀਮੈਂਟ ਹਿੱਲ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਓਟਵਾ ਪੁਲੀਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਜ਼ਿਆਦਾ ਦੇਰ ਤੱਕ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।Source link