ਸਹਾਰਨਪੁਰ ’ਚ ਹਾਜੀ ਇਕਬਾਲ ਦੀ 21 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਸੀਜ਼

ਸਹਾਰਨਪੁਰ ’ਚ ਹਾਜੀ ਇਕਬਾਲ ਦੀ 21 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਸੀਜ਼


ਯੂਪੀ (ਸਹਾਰਨਪੁਰ), 1 ਮਈ

ਇਥੋਂ ਦੀ ਪੁਲੀਸ ਨੇ ਖਣਨ ਕਾਰੋਬਾਰੀ ਹਾਜੀ ਇਕਬਾਲ ਦੀ 21 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਜਾਮ ਕਰ ਦਿੱਤੀ ਹੈ। ਉਸ ਨੇ 50 ਦੇ ਕਰੀਬ ਸੰਪਤੀਆਂ ਆਪਣੇ ਵਫਾਦਾਰ ਨੌਕਰ ਨਸੀਮ ਦੇ ਨਾਂ ਕੀਤੀਆਂ ਹੋਈਆਂ ਸਨ। ਇਸ ਤੋਂ ਪਹਿਲਾਂ ਪੁਲੀਸ ਨੇ ਜਾਂਚ ਦੌਰਾਨ ਇਨ੍ਹਾਂ ਬੇਨਾਮੀ ਜਾਇਦਾਦਾਂ ਦੀ ਨਿਸ਼ਾਨਦੇਹੀ ਕਰ ਲਈ ਸੀ। ਐਸਐਸਪੀ ਨੇ ਦੱਸਿਆ ਕਿ ਇਹ ਕਾਰਵਾਈ ਜ਼ਿਲ੍ਹੇ ਵਿਚ ਹੁਣ ਤਕ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਹੈ।



Source link