ਸਪਾਈਸਜੈੱਟ ਹਵਾਈ ਉਡਾਣ ਮਾਮਲਾ: ਡੀਜੀਸੀਏ ਵੱਲੋਂ ਜਾਂਚ ਸ਼ੁਰੂ

ਸਪਾਈਸਜੈੱਟ ਹਵਾਈ ਉਡਾਣ ਮਾਮਲਾ: ਡੀਜੀਸੀਏ ਵੱਲੋਂ ਜਾਂਚ ਸ਼ੁਰੂ


ਨਵੀਂ ਦਿੱਲੀ, 1 ਮਈ

ਸਪਾਈਸਜੈਟ ਦੀ ਮੁੰਬਈ-ਦੁਰਗਾਪੁਰ ਉਡਾਣ ਮਾਮਲੇ ਵਿਚ ਅੱਜ ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਜਾਂਚ ਕਮੇਟੀ ਬਣਾ ਦਿੱਤੀ ਹੈ। ਇਸ ਕਮੇਟੀ ਨੇ ਇਸ ਮਾਮਲੇ ਵਿਚ ਜਾਂਚ ਸ਼ੁਰੂ ਵੀ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਸਪਾਈਸਜੈਟ ਦਾ ਹਵਾਈ ਜਹਾਜ਼ ਲੈਂਡਿੰਗ ਤੋਂ ਪਹਿਲਾਂ ਤੂਫਾਨ ਵਿਚ ਫਸ ਗਿਆ ਸੀ ਤੇ ਇਸ ਮੌਕੇ ਕੈਬਿਨਾਂ ਵਿਚੋਂ ਸਾਮਾਨ ਡਿੱਗਣ ਕਾਰਨ 15 ਯਾਤਰੀ ਤੇ ਚਾਲਕ ਦਲ ਦੇ ਮੈਂਬਰ ਜ਼ਖ਼ਮੀ ਹੋ ਗਏ ਸਨ।



Source link