ਹਾਈ ਕੋਰਟ ਵੱਲੋਂ ਆਜ਼ਮ ਖਾਨ ਨੂੰ ਜ਼ਮਾਨਤ

ਹਾਈ ਕੋਰਟ ਵੱਲੋਂ ਆਜ਼ਮ ਖਾਨ ਨੂੰ ਜ਼ਮਾਨਤ


ਲਖਨਊ, 10 ਮਈ

ਅਲਾਹਾਬਾਦ ਹਾਈਕੋਰਟ ਨੇ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਲੰਬੇ ਸਮੇਂ ਬਾਅਦ ਉਨਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ ਪਰ ਉਹ ਇਕ ਹੋਰ ਮਾਮਲੇ ਕਾਰਨ ਹਾਲੇ ਜੇਲ੍ਹ ਵਿਚ ਹੀ ਰਹਿਣਗੇ। ਦੱਸਣਾ ਬਣਦਾ ਹੈ ਕਿ ਆਜ਼ਮ ਖਾਲ ਦੋ ਸਾਲਾਂ ਤੋਂ ਸੀਤਾਪੁਰ ਜੇਲ੍ਹ ਵਿਚ ਨਜ਼ਰਬੰਦ ਹਨ। ਇਸ ਤੋਂ ਪਹਿਲਾਂ 71 ਮਾਮਲਿਆਂ ਨੂੰ ਸਮਾਜਵਾਦੀ ਪਾਰਟੀ ਦੇ ਆਗੂ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਇਹ ਮਾਮਲਾ ਵਕਫ ਬੋਰਡ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਨ ਨਾਲ ਸਬੰਧਤ ਹੈ। ਇਸ ਮਾਮਲੇ ਵਿਚ ਪਹਿਲਾਂ ਪੰਜ ਮਈ ਨੂੰ ਸੁਣਵਾਈ ਹੋਈ ਸੀ ਪਰ ਉਦੋਂ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਹਾਲੇ ਕੁਝ ਦਿਨ ਪਹਿਲਾਂ ਹੀ ਭਾਜਪਾ ਆਗੂ ਨੇ ਆਜ਼ਮ ਖਾਨ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਆਜ਼ਮ ਖਾਨ ਨੇ ਰਾਮਪੁਰ ਪਬਲਿਕ ਸਕੂਲ ਦੀ ਮਾਨਤਾ ਲੈਣ ਲਈ ਇਮਾਰਤ ਦਾ ਜਾਅਲੀ ਸਰਟੀਫਿਕੇਟ ਬਣਾਇਆ ਸੀ। ਇਸ ਮਾਮਲੇ ਦੀ ਹਾਲੇ ਅਦਾਲਤ ਵਿਚ ਸੁਣਵਾਈ ਨਹੀਂ ਹੋਈ।



Source link