ਤ੍ਰਿਪੁਰਾ: ਮਾਣਿਕ ਸਾਹਾ ਹੋਣਗੇ ਨਵੇਂ ਮੁੱਖ ਮੰਤਰੀ

ਤ੍ਰਿਪੁਰਾ: ਮਾਣਿਕ ਸਾਹਾ ਹੋਣਗੇ ਨਵੇਂ ਮੁੱਖ ਮੰਤਰੀ


ਅਗਰਤਲਾ, 14 ਮਈ

ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਅੱਜ ਸਵੇਰੇ ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਸੀ ਤੇ ਪਾਰਟੀ ਨੇ ਨਵਾਂ ਮੁੱਖ ਮੰਤਰੀ ਵੀ ਤੈਅ ਕਰ ਦਿੱਤਾ ਹੈ। ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਮਾਣਿਕ ਸਾਹਾ ਹੋਣਗੇ। ਉਹ ਇਸ ਵੇਲੇ ਭਾਜਪਾ ਦੇ ਰਾਜ ਸਭਾ ਮੈਂਬਰ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਿਪਲਬ ਦੇਬ ਨੂੰ ਤ੍ਰਿਪੁਰਾ ਦਾ ਸੂਬਾ ਪ੍ਰਧਾਨ ਬਣਾਇਆ ਜਾ ਰਿਹਾ ਹੈ।Source link