ਮਥੁਰਾ ’ਚ ਕ੍ਰਿਸ਼ਨ ਜਨਮ ਭੂਮੀ ਨਾਲ ਲੱਗਦੀ ਮਸਜਿਦ ਦੀ ਵੀਡੀਓਗ੍ਰਾਫੀ ਕਰਨ ਬਾਰੇ ਪਟੀਸ਼ਨ ਦੀ ਅਦਾਲਤ ਕਰੇਗੀ ਸੁਣਵਾਈ


ਮਥੁਰਾ, 17 ਮਈ

ਵਾਰਾਨਸੀ ਵਿੱਚ ਗਿਆਨਵਾਪੀ ਮਸਜਿਦ ਦੇ ਸਰਵੇਖਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮਥੁਰਾ ਦੀ ਅਦਾਲਤ ਨੇ ਕ੍ਰਿਸ਼ਨ ਜਨਮ ਭੂਮੀ ਦੇ ਨਾਲ ਲੱਗਦੀ ਸ਼ਾਹੀ ਈਦਗਾਹ ਮਸਜਿਦ ਦੀ ਵੀਡੀਓਗ੍ਰਾਫੀ ਦੀ ਮੰਗ ਕਰਦੇ ਹੋਏ ਅਜਿਹੀ ਹੀ ਪਟੀਸ਼ਨ ‘ਤੇ ਸੁਣਵਾਈ ਲਈ ਸਹਿਮਤੀ ਦਿੱਤੀ ਹੈ। ਪਟੀਸ਼ਨਕਰ ਮਨੀਸ਼ ਯਾਦਵ, ਮਹਿੰਦਰ ਪ੍ਰਤਾਪ ਸਿੰਘ ਅਤੇ ਦਿਨੇਸ਼ ਸ਼ਰਮਾ ਸ਼ਾਮਲ ਨੇ ਮਥੁਰਾ ਵਿੱਚ ਸ਼ਾਹੀ ਈਦਗਾਹ ਮਸਜਿਦ ਕੰਪਲੈਕਸ ਵਿੱਚ ਵੀਡੀਓ ਸਰਵੇਖਣ ਕਰਵਾਉਣ ਲਈ ਐਡਵੋਕੇਟ ਕਮਿਸ਼ਨਰ ਦੀ ਨਿਯੁਕਤੀ ਦੀ ਮੰਗ ਕੀਤੀ ਹੈ। ਪਟੀਸ਼ਨਕਰਾਂ ਨੇ ਦਾਅਵਾ ਕੀਤਾ ਹੈ ਕਿ ਸ਼ਾਹੀ ਈਦਗਾਹ ਮਸਜਿਦ 13.37 ਏਕੜ ਜ਼ਮੀਨ ਵਿੱਚ ਫੈਲੇ ਸ੍ਰੀ ਕ੍ਰਿਸ਼ਨ ਜਨਮ ਭੂਮੀ ਮੰਦਰ ਦੇ ਇੱਕ ਹਿੱਸੇ ਨੂੰ ਢਾਹ ਕੇ ਬਣਾਈ ਗਈ ਸੀ। ਉਹ ਮਸਜਿਦ ਹਟਾਈ ਜਾਵੇ ਤੇ ਮੰਦਰ ਦੀ ਜ਼ਮੀਨ ਵਾਪਸ ਕੀਤੀ ਜਾਵੇ। ਇਸ ਤੋਂ ਪਹਿਲਾਂ 12 ਮਈ ਨੂੰ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਮਥੁਰਾ ਅਦਾਲਤ ਨੂੰ ਸ੍ਰੀ ਕ੍ਰਿਸ਼ਨ ਜਨਮ ਭੂਮੀ-ਸ਼ਾਹੀ ਈਦਗਾਹ ਮਸਜਿਦ ਵਿਵਾਦ ਨਾਲ ਸਬੰਧਤ ਸਾਰੇ ਕੇਸਾਂ ਦਾ ਚਾਰ ਮਹੀਨਿਆਂ ਅੰਦਰ ਨਿਪਟਾਰਾ ਕਰਨ ਦਾ ਹੁਕਮ ਦਿੱਤਾ ਸੀ।Source link