ਕੋਲਕਾਤਾ, 18 ਮਈ
ਕਲਕੱਤਾ ਹਾਈ ਕੋਰਟ ਨੇ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਦੇ 2016 ਦੇ ਪੈਨਲ ਵਿੱਚ ਅਧਿਆਪਕਾਂ ਅਤੇ ਗੈਰ-ਅਧਿਆਪਕ ਸਟਾਫ ਦੀ ਭਰਤੀ ਵਿੱਚ ਹੋਈਆਂ ਬੇਨਿਯਮੀਆਂ ਨੂੰ ਜਨਤਕ ਘਪਲਾ ਕਰਾਰ ਦਿੱਤਾ ਹੈ। ਹਾਈ ਕੋਰਟ ਨੇ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਨੂੰ ਐੱਸਐੱਸਸੀ ਨਿਯੁਕਤੀ ਘਪਲੇ ਸਬੰਧੀ ਅੱਜ ਸ਼ਾਮ 6 ਵਜੇ ਤੱਕ ਸੀਬੀਆਈ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।