ਗੁਜਰਾਤ: ਨਮਕ ਪੈਕੇਜਿੰਗ ਫੈਕਟਰੀ ਦੀ ਕੰਧ ਡਿੱਗਣ ਕਾਰਨ 12 ਮਜ਼ਦੂਰਾਂ ਦੀ ਮੌਤ

ਗੁਜਰਾਤ: ਨਮਕ ਪੈਕੇਜਿੰਗ ਫੈਕਟਰੀ ਦੀ ਕੰਧ ਡਿੱਗਣ ਕਾਰਨ 12 ਮਜ਼ਦੂਰਾਂ ਦੀ ਮੌਤ


ਮੋਰਬੀ (ਗੁਜਰਾਤ), 18 ਮਈ

ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਅੱਜ ਨਮਕ ‘ਪੈਕੇਜਿੰਗ’ ਫੈਕਟਰੀ ਦੀ ਕੰਧ ਡਿੱਗਣ ਕਾਰਨ ਘੱਟੋ-ਘੱਟ 12 ਮਜ਼ਦੂਰਾਂ ਦੀ ਮੌਤ ਹੋ ਗਈ। ਰਾਜ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਅਤੇ ਸਥਾਨਕ ਵਿਧਾਇਕ ਬ੍ਰਿਜੇਸ਼ ਮੇਰਜਾ ਨੇ ਦੱਸਿਆ ਕਿ ਇਹ ਦੁਖਦਾਈ ਘਟਨਾ ਹਲਵਾੜ ਸਨਅਤੀ ਖੇਤਰ ਦੇ ਅੰਦਰ ਸਥਿਤ ਸਾਗਰ ਸਾਲਟ ਫੈਕਟਰੀ ਵਿੱਚ ਵਾਪਰੀ। ਘਟਨਾ ਵਿੱਚ ਘੱਟੋ-ਘੱਟ 12 ਫੈਕਟਰੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਮਲਬੇ ਹੇਠ ਦੱਬੇ ਹੋਰਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।



Source link