ਧੀ ਦੀ ਸਕੂਲ ’ਚ ਗ਼ੈਰਕਾਨੂੰਨੀ ਨਿਯੁਕਤੀ ਮਾਮਲੇ ’ਚ ਪੱਛਮੀ ਬੰਗਾਲ ਦੇ ਸਿੱਖਿਆ ਮੰਤਰੀ ਤੋਂ ਸੀਬੀਆਈ ਨੇ ਪੁੱਛ ਪੜਤਾਲ ਕੀਤੀ

ਧੀ ਦੀ ਸਕੂਲ ’ਚ ਗ਼ੈਰਕਾਨੂੰਨੀ ਨਿਯੁਕਤੀ ਮਾਮਲੇ ’ਚ ਪੱਛਮੀ ਬੰਗਾਲ ਦੇ ਸਿੱਖਿਆ ਮੰਤਰੀ ਤੋਂ ਸੀਬੀਆਈ ਨੇ ਪੁੱਛ ਪੜਤਾਲ ਕੀਤੀ

ਕੋਲਕਾਤਾ, 20 ਮਈ

ਆਪਣੀ ਧੀ ਦੀ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ‘ਚ ਕਥਿਤ ਤੌਰ ‘ਤੇ ਨਾਜਾਇਜ਼ ਢੰਗ ਨਾਲ ਕੀਤੀ ਨਿਯੁਕਤੀ ਦੇ ਮਾਮਲੇ ਵਿੱਚ ਪੱਛਮੀ ਬੰਗਾਲ ਦੇ ਸਿੱਖਿਆ ਰਾਜ ਮੰਤਰੀ ਪਰੇਸ਼ ਚੰਦਰ ਅਧਿਕਾਰੀ ਅੱਜ ਸਵੇਰੇ ਕੋਲਕਾਤਾ ਸਥਿਤ ਸੀਬੀਆਈ ਦੇ ਦਫਤਰ ਪਹੁੰਚੇ, ਜਿਥੇ ਉਨ੍ਹਾਂ ਪੁੱਛ ਪੜਤਾਲ ਕੀਤੀ ਗਈ। ਸੀਬੀਆਈ ਨੇ ਵੀਰਵਾਰ ਨੂੰ ਮੰਤਰੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ ਕਿਉਂਕਿ ਉਹ ਕਲਕੱਤਾ ਹਾਈ ਕੋਰਟ ਦੁਆਰਾ ਨਿਰਧਾਰਤ ਸਮੇਂ ਅੰਦਰ ਇਸ ਮਾਮਲੇ ਸਬੰਧੀ ਜਾਂਚ ਏਜੰਸੀ ਦੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਨਹੀਂ ਸਨ ਹੋਏ।Source link