ਸਿਡਨੀ, 22 ਮਈ
ਲੇਬਰ ਨੇਤਾ ਐਂਥਨੀ ਅਲਬਨੀਜ਼ ਨੂੰ ਆਸਟਰੇਲੀਆ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ| 59 ਸਾਲ ਦੇ ਅਲਬਨੀਜ਼ ਨੇ ਦੇਸ਼ ਦਾ 31ਵਾਂ ਪ੍ਰਧਾਨ ਮੰਤਰੀ ਬਣਾਉਣ ਲਈ ਵੋਟਰਾਂ ਦਾ ਧੰਨਵਾਦ ਕੀਤਾ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੀ ਪਾਰਟੀ ਬਹੁਮਤ ਵਾਲੀ ਸਰਕਾਰ ਬਣਾ ਸਕਦੀ ਹੈ ਜਾਂ ਉਸ ਨੂੰ ਹੋਰ ਛੋਟੀਆਂ ਪਾਰਟੀਆਂ ਦੇ ਆਜ਼ਾਦ ਜਾਂ ਚੁਣੇ ਗਏ ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਪਵੇਗੀ। ਪੋਸਟਲ ਬੈਲਟ ਅਜੇ ਵੀ ਗਿਣੇ ਜਾ ਰਹੇ ਹਨ, ਜਿਸ ਦੀ ਗਿਣਤੀ ਕਈ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।