ਜੰਮੂ ਕਸ਼ਮੀਰ ਪੁਲੀਸ ਮੈਡਲ ਤੋਂ ਸ਼ੇਖ ਅਬਦੁੱਲਾ ਦੀ ਤਸਵੀਰ ਹਟੇਗੀ

ਜੰਮੂ ਕਸ਼ਮੀਰ ਪੁਲੀਸ ਮੈਡਲ ਤੋਂ ਸ਼ੇਖ ਅਬਦੁੱਲਾ ਦੀ ਤਸਵੀਰ ਹਟੇਗੀ


ਨਵੀਂ ਦਿੱਲੀ, 24 ਮਈ

ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਪੁਲੀਸ ਮੈਡਲ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਮੈਡਲ ਤੋਂ ਸ਼ੇਖ ਅਬਦੁੱਲਾ ਦੀ ਤਸਵੀਰ ਹਟਾਉਣ ਦਾ ਹੁਕਮ ਜਾਰੀ ਕੀਤਾ ਹੈ। ਸ਼ੇਖ ਅਬਦੁੱਲਾ ਨੈਸ਼ਨਲ ਕਾਨਫਰੰਸ ਦੇ ਸੰਸਥਾਪਕ ਅਤੇ ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਸਨ। ਗ੍ਰਹਿ ਵਿਭਾਗ ਨੇ ਮੈਡਲਾਂ ‘ਤੇ ਅਸ਼ੋਕਾ ਸਤੰਭ ਦਾ ਚਿੰਨ੍ਹ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।



Source link