ਲਖੀਮਪੁਰ ਕੇਸ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 30 ਨੂੰ


ਲਖਨਊ, 25 ਮਈ

ਅਲਾਹਾਬਾਦ ਹਾਈ ਕੋਰਟ ਲਖੀਮਪੁਰ ਖੀਰੀ ਹਿੰਸਾ ਕੇਸ ਵਿੱਚ ਗ੍ਰਿਫ਼ਤਾਰ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ‘ਤੇ 30 ਮਈ ਨੂੰ ਸੁਣਵਾਈ ਕਰੇਗੀ। ਪਿਛਲੇ ਸਾਲ ਅਕਤੂਬਰ ਵਿੱਚ ਹੋਈ ਹਿੰਸਾ ਦੌਰਾਨ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਸਣੇ ਅੱਠ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਸੂਬਾ ਸਰਕਾਰ ਤੇ ਆਸ਼ੀਸ਼ ਮਿਸ਼ਰਾ ਦੇ ਵਕੀਲਾਂ ਵੱਲੋਂ ਅੱਜ ਕੋਰਟ ਵਿੱਚ ਆਪੋ-ਆਪਣੇ ਜਵਾਬ ਦਾਅਵੇ ਪੇਸ਼ ਕੀਤੇ ਗੲੇ ਸਨ। ਇਸ ਮਗਰੋ ਹਾਈ ਕੋਰਟ ਦੇ ਲਖਨਊ ਬੈਂਚ ਦੇ ਜਸਟਿਸ ਕ੍ਰਿਸ਼ਨ ਪਾਹਲ ਨੇ ਆਸ਼ੀਸ਼ ਮਿਸ਼ਰਾ ਦੇ ਵਕੀਲ ਨੂੰ ਜਵਾਬ ਦਾਅਵਾ ਦਾਇਰ ਕਰਨ ਲਈ ਦੋ ਦਿਨ ਦਾ ਹੋਰ ਸਮਾਂ ਦਿੰਦਿਆਂ, ਸੁਣਵਾਈ ਦੀ ਅਗਲੀ ਤਰੀਕ 30 ਮਈ ਮੁਕੱਰਰ ਕਰ ਦਿੱਤੀ। -ਪੀਟੀਆਈSource link