ਅਮਰੀਕਾ ਦੀ ਸੰਘੀ ਵੈੱਬਸਾਈਟ ਦਾ ਪੰਜਾਬੀ, ਹਿੰਦੀ ਤੇ ਗੁਜਰਾਤੀ ’ਚ ਅਨੁਵਾਦ ਕਰਾਉਣ ਦੀ ਸਿਫ਼ਾਰਸ਼

ਅਮਰੀਕਾ ਦੀ ਸੰਘੀ ਵੈੱਬਸਾਈਟ ਦਾ ਪੰਜਾਬੀ, ਹਿੰਦੀ ਤੇ ਗੁਜਰਾਤੀ ’ਚ ਅਨੁਵਾਦ ਕਰਾਉਣ ਦੀ ਸਿਫ਼ਾਰਸ਼


ਵਾਸ਼ਿੰਗਟਨ, 27 ਮਈ

ਅਮਰੀਕੀ ਰਾਸ਼ਟਰਪਤੀ ਕਮਿਸ਼ਨ ਨੇ ਵ੍ਹਾਈਟ ਹਾਊਸ ਅਤੇ ਹੋਰ ਸੰਘੀ ਏਜੰਸੀਆਂ ਦੀਆਂ ਵੈੱਬਸਾਈਟਾਂ ਦਾ ਏਸ਼ੀਆਈ-ਅਮਰੀਕੀ ਅਤੇ ਪ੍ਰਸ਼ਾਂਤ ਖੇਤਰ ਦੇ ਲੋਕਾਂ ਦੁਆਰਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਭਾਸ਼ਾਵਾਂ ਵਿੱਚ ਪੰਜਾਬੀ, ਹਿੰਦੀ ਤੇ ਗੁਜਰਾਤੀ ਭਾਸ਼ਾਵਾਂ ਵੀ ਸ਼ਾਮਲ ਹਨ। ਏਸ਼ੀਅਨ ਅਮਰੀਕਨ (ਏਏ), ਨੇਟਿਵ ਹਵਾਈਅਨ ਅਤੇ ਪੈਸੀਫਿਕ ਆਈਲੈਂਡਰਜ਼ ‘ਤੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ ਹਾਲ ਹੀ ਵਿੱਚ ਇਨ੍ਹਾਂ ਭਾਸ਼ਾਵਾਂ ਨੂੰ ਸ਼ਾਮਲ ਕਰਨ ਲਈ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦਿੱਤੀ ਹੈ।



Source link