ਐਨਕਾਊਂਟਰ ਦੇ ਡਰੋਂ ਲਾਰੈਂਸ ਬਿਸ਼ਨੋਈ ਐਨਆਈਏ ਅਦਾਲਤ ਪੁੱਜਾ

ਐਨਕਾਊਂਟਰ ਦੇ ਡਰੋਂ ਲਾਰੈਂਸ ਬਿਸ਼ਨੋਈ ਐਨਆਈਏ ਅਦਾਲਤ ਪੁੱਜਾ


ਨਵੀਂ ਦਿੱਲੀ, 30 ਮਈ

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ਵਿੱਚ ਐਨਆਈਏ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਲਾਰੈਂਸ ਨੇ ਕਿਹਾ ਸੀ ਕਿ ਜੇ ਪੰਜਾਬ ਪੁਲੀਸ ਉਸ ਦੇ ਪ੍ਰੋਡਕਸ਼ਨ ਵਾਰੰਟ ਮੰਗਦੀ ਹੈ ਤਾਂ ਉਸ ਦਾ ਐਨਕਾਊਂਟਰ ਹੋ ਸਕਦਾ ਹੈ। ਜੇਕਰ ਉਸ ਨੂੰ ਵਾਰੰਟ ‘ਤੇ ਲਿਆ ਜਾਂਦਾ ਹੈ ਤਾਂ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਜੇਕਰ ਪੁਲੀਸ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇ। ਅਦਾਲਤ ਨੇ ਇਸ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਲਾਅ ਐਂਡ ਆਰਡਰ ਦਾ ਕੰਮ ਵੇਖਣਾ ਸੂਬੇ ਦੀ ਪੁਲੀਸ ਦਾ ਅਧਿਕਾਰ ਹੈ।



Source link