ਕੈਨੇਡਾ ’ਚ ‘ਗੰਨ ਕਲਚਰ’ ਨੂੰ ਠੱਲ੍ਹ ਪਾਉਣ ਲਈ ਟਰੂਡੋ ਸਰਕਾਰ ਨੇ ਬਿੱਲ ਲਿਆਂਦਾ

ਕੈਨੇਡਾ ’ਚ ‘ਗੰਨ ਕਲਚਰ’ ਨੂੰ ਠੱਲ੍ਹ ਪਾਉਣ ਲਈ ਟਰੂਡੋ ਸਰਕਾਰ ਨੇ ਬਿੱਲ ਲਿਆਂਦਾ


ਟੋਰਾਂਟੋ, 31 ਮਈ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੇ ਪਿਸਤੌਲਾਂ ਦੀ ਦਰਾਮਦ, ਖਰੀਦ ਜਾਂ ਵਿਕਰੀ ਨੂੰ ਸੀਮਤ ਕਰਨ ਲਈ ਸੰਸਦ ‘ਚ ਬਿੱਲ ਪੇਸ਼ ਕੀਤਾ। ਟਰੂਡੋ ਨੇ ਕਿਹਾ, ‘ਅਸੀਂ ਇਸ ਦੇਸ਼ ‘ਚ ਪਿਸਤੌਲਾਂ ਦੀ ਗਿਣਤੀ ਨੂੰ ਸੀਮਤ ਕਰ ਰਹੇ ਹਾਂ।’ ਇਸ ਕਾਨੂੰਨ ਨਾਲ ਨਿੱਜੀ ਮਾਲਕੀ ਵਾਲੀਆਂ ਪਿਸਤੌਲਾਂ ਦੀ ਵਧਦੀ ਗਿਣਤੀ ‘ਤੇ ਰੋਕ ਲੱਗਣ ਦੀ ਉਮੀਦ ਹੈ। ਕੈਨੇਡਾ ਵਿੱਚ ਕਿਤੇ ਵੀ ਪਿਸਤੌਲ ਖਰੀਦਣਾ, ਵੇਚਣਾ, ਟ੍ਰਾਂਸਫਰ ਕਰਨਾ ਜਾਂ ਆਯਾਤ ਕਰਨਾ ਗੈਰ-ਕਾਨੂੰਨੀ ਹੋਵੇਗਾ।



Source link