ਨਵੀਂ ਦਿੱਲੀ, 2 ਜੂਨ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਰੋਨਾ ਹੋ ਗਿਆ ਹੈ ਤੇ ਉਨ੍ਹਾਂ ਨੂੰ ਇਸ ਸਮੇਂ ਹਲਕਾ ਬੁਖਾਰ ਹੈ। ਇਸ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਲਖਨਊ ਦਾ ਦੋ ਦਿਨਾ ਦੌਰਾ ਵਿਚਾਲੇ ਛੱਡ ਕੇ ਬੁੱਧਵਾਰ ਰਾਤ ਦਿੱਲੀ ਲਈ ਰਵਾਨਾ ਹੋ ਗਈ ਸੀ ਤੇ ਉਸ ਵੇਲੇ ਕਿਸੇ ਨੂੰ ਨਹੀਂ ਸੀ ਦੱਸਿਆ ਗਿਆ ਕਿ ਉਨ੍ਹਾਂ ਨੇ ਦੌਰਾ ਵਿਚਾਲੇ ਕਿਉਂ ਛੱਡਿਆ।