ਸੱਤਾ ਤੇ ਵਿਰੋਧੀ ਧਿਰ ਦੀਆਂ ਵਿਚਾਰਧਾਰਾਵਾਂ ’ਚ ਅੰਤਰ ਹੋ ਸਕਦਾ ਹੈ, ਪਰ ਵੈਰ ਨਹੀਂ ਹੋਣਾ ਚਾਹੀਦਾ: ਰਾਸ਼ਟਰਪਤੀ


ਲਖਨਊ, 6 ਜੂਨ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਤਰ ਪ੍ਰਦੇਸ਼ ਵਿਧਾਨ ਸਭਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਅੱਜ ਇੱਥੇ ਕਿਹਾ ਕਿ ਲੋਕਤੰਤਰ ਵਿੱਚ ਸੱਤਾ ਧਿਰ ਅਤੇ ਵਿਰੋਧੀ ਧਿਰ ਦੀਆਂ ਵਿਚਾਰਧਾਰਾਵਾਂ ਵਿੱਚ ਅੰਤਰ ਹੋ ਸਕਦਾ ਹੈ, ਪਰ ਦੋਵਾਂ ਧਿਰਾਂ ਵਿੱਚ ਵੈਰ-ਵਿਰੋਧ ਨਹੀਂ ਹੋਣਾ ਚਾਹੀਦਾ ਹੈ। ਕੋਵਿੰਦ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਹੀ ਸੱਤਾ ਧਿਰ ਅਤੇ ਵਿਰੋਧੀ ਧਿਰ ਦਾ ਫ਼ਰਜ਼ ਹੈ। ਰਾਸ਼ਟਰਪਤੀ ਨੇ ਕਿਹਾ, ”ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਸਾਰਿਆਂ ਦੀ ਸਖ਼ਤ ਮਿਹਨਤ ਨਾਲ ਉਤਰ ਪ੍ਰਦੇਸ਼ ਛੇਤੀ ਹੀ ਹਰ ਤਰ੍ਹਾਂ ਨਾਲ ਉਤਮ ਪ੍ਰਦੇਸ਼ ਬਣੇਗਾ।” -ਪੀਟੀਆਈSource link