ਛੇਹਰਟਾ ਦੇ ਵਪਾਰੀ ਨੂੰ ਮਿਲੀ ਧਮਕੀ

ਛੇਹਰਟਾ ਦੇ ਵਪਾਰੀ ਨੂੰ ਮਿਲੀ ਧਮਕੀ


ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 7 ਜੂਨ

ਛੇਹਰਟਾ ਇਲਾਕੇ ਦੇ ਇੱਕ ਵਪਾਰੀ ਨੂੰ ਵਟਸਐਪ ਕਾਲ ਰਾਹੀਂ ਇੱਕ ਵਿਅਕਤੀ ਵੱਲੋਂ ਧਮਕੀ ਦਿੱਤੇ ਜਾਣ ਦੀ ਖ਼ਬਰ ਮਿਲੀ ਹੈ। ਮੁਲਜ਼ਮ ਨੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਦੱਸਿਆ ਹੈ। ਜਾਣਕਾਰੀ ਅਨੁਸਾਰ ਪੀੜਤ ਵਪਾਰੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਾਈ ਹੈ ਕਿ ਅੱਜ ਸਵੇਰ ਵੇਲੇ ਉਸ ਨੂੰ ਵ੍ਹਾਟਸਐਪ ‘ਤੇ ਕਿਸੇ ਅਣਪਛਾਤੇ ਵਿਅਕਤੀ ਦੀ ਕਾਲ ਆਈ, ਜਿਸ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਉਕਤ ਵਿਅਕਤੀ ਵੱਲੋਂ ਉਸ ਨੂੰ ਇੱਕ ਵੀਡੀਓ ਵੀ ਭੇਜੀ ਗਈ ਹੈ, ਜਿਸ ਵਿੱਚ ਪਿਸਤੌਲ ਵਿੱਚ ਮੈਗਜ਼ੀਨ ਲੋਡ ਕੀਤਾ ਗਿਆ ਹੈ। ਮੁਲਜ਼ਮ ਨੇ ਧਮਕੀ ਦਿੱਤੀ ਹੈ ਕਿ ਇਹ ਮੈਗਜ਼ੀਨ ਉਸ ਲਈ ਹੀ ਲੋਡ ਕੀਤਾ ਗਿਆ ਹੈ। ਉਕਤ ਵਪਾਰੀ ਫਰਨੀਚਰ ਦਾ ਇੱਕ ਸ਼ੋਅਰੂਮ ਚਲਾਉਂਦਾ ਹੈ। ਧਮਕੀ ਦੇਣ ਵਾਲੇ ਨੇ ਕਿਹਾ ਹੈ ਉਨ੍ਹਾਂ ਗਾਇਕ ਸਿੱਧੂ ਮੂਸੇਵਾਲਾ ਦਾ ਵੀ ਕਤਲ ਕੀਤਾ ਹੈ। ਉਸ ਨੇ ਵਪਾਰੀ ਨੂੰ ਕਿਹਾ ਹੈ ਕਿ ਕਿ ਛੇਤੀ ਹੀ ਉਸ ਸਾਹਮਣੇ ਇੱਕ ਮੰਗ ਰੱਖੀ ਜਾਵੇਗੀ, ਜੋ ਉਸ ਨੂੰ ਪੂਰੀ ਕਰਨ ਪਵੇਗੀ।



Source link