ਸੁਰੱਖਿਆ ਬਲਾਂ ਵੱਲੋਂ ਪਾਕਿਸਤਾਨੀ ਡਰੋਨ ’ਤੇ ਫਾਇਰਿੰਗ

ਸੁਰੱਖਿਆ ਬਲਾਂ ਵੱਲੋਂ ਪਾਕਿਸਤਾਨੀ ਡਰੋਨ ’ਤੇ ਫਾਇਰਿੰਗ


ਜੰਮੂ, 9 ਜੂਨ

ਜੰਮੂ ਵਿੱਚ ਵੀਰਵਾਰ ਤੜਕੇ ਸੀਮਾ ਸੁਰੱਖਿਆ ਬਲ (ਬੀਐੱਸਐੇਫ) ਦੇ ਜਵਾਨਾਂ ਵੱਲੋਂ ਕੌਮਾਂਤਰੀ ਸਰਹੱਦ ਨੇੜੇ ਇਕ ਸ਼ੱਕੀ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਕੀਤੀ ਗਈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਅੱਜ ਤੜਕੇ 4.15 ਵਜੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਇਲਾਕੇ ਅਰਨੀਆ ਵਿੱਚ ਡਰੋਨ ਦੀ ਜਗਦੀ ਲਾਈਟ ਦਿਖੀ। ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਚੌਕਸ ਹੁੰਦਿਆਂ 300 ਮੀਟਰ ਦੀ ਉੱਚਾਈ ‘ਤੇ ਉੱਡ ਰਹੇ ਡਰੋਨ ‘ਤੇ ਫਾਇਰਿੰਗ ਕੀਤੀ, ਪਰ ਉਹ ਸੁਰੱਖਿਆ ਬਲਾਂ ਦੇ ਹੱਥ ਨਹੀਂ ਲੱਗਿਆ। ਕੌਮਾਂਤਰੀ ਸਰਹੱਦ ਨਾਲ ਲੱਗਦੇ ਜੰਮੂ ਸੂਬੇ ਵਿੱਚ ਅਤਿਵਾਦੀ ਗਤੀਵਿਧੀਆਂ ਤੇ ਪਾਕਿਸਤਾਨ ਵੱਲੋਂ ਹੁੰਦੀ ਹਥਿਆਰਾਂ ਦੀ ਤਸਕਰੀ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਦੇ ਜਵਾਨ ਚੌਕਸ ਹਨ। -ਪੀਟੀਆਈ



Source link