ਵਾਸ਼ਿੰਗਟਨ, 11 ਜੂਨ
ਅਮਰੀਕਾ ‘ਚ ਮਹਿੰਗਾਈ ਦਰ ਮਈ ‘ਚ 8.6 ਫੀਸਦੀ ਨਾਲ ਚਾਰ ਦਹਾਕਿਆਂ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਗੈਸ, ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਅਮਰੀਕਾ ਵਿੱਚ ਮਹਿੰਗਾਈ ਕਾਫੀ ਵੱਧ ਗਈ ਹੈ। ਯੂਐੱਸ ਡਿਪਾਰਟਮੈਂਟ ਆਫ਼ ਲੇਬਰ ਵੱਲੋਂ ਨੂੰ ਜਾਰੀ ਅੰਕੜਿਆਂ ਅਨੁਸਾਰ ਸਾਲ ਪਹਿਲਾਂ ਦੇ ਮੁਕਾਬਲੇ ਮਈ 2022 ਵਿੱਚ ਮਹਿੰਗਾਈ ਦਰ ਵਿੱਚ 8.6 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।